Breaking NewsD5 specialNewsSportsTop NewsUncategorized

Boult ਦੇ 300 ਵਿਕੇਟ ਹੋਏ ਪੂਰੇ, ਨਿਊਜ਼ੀਲੈਂਡ ਗੇਂਦਬਾਜ਼ ਦੇ ਵਿਸ਼ੇਸ਼ ਕਲੱਬ ‘ਚ ਹੋਏ ਸ਼ਾਮਿਲ

ਨਵੀਂ ਦਿੱਲੀ : ਨਿਊਜ਼ੀਲੈਂਡ ਤੇ ਬੰਗਲਾਦੇਸ਼ ਦਰਮਿਆਨ ਦੋ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੋਲਟ ਟੈਸਟ ਕ੍ਰਿਕਟ ਚ ਸਭ ਤੋਂ ਤੋਜ਼ 300 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ। ਬੋਲਟ ਨੇ ਇਨਿੰਗ ਚ ਪੰਜ ਵਿਕਟਾਂ ਲੈਂਦੇ ਹੋਏ ਟੈਸਟ ਚ 300 ਵਿਕਟ ਹਾਸਲ ਕਰਨ ਦਾ ਰਿਕਾਰਡ ਬਣਾਇਆ ਤੇ ਇਸ ਦੇ ਲਈ 142 ਇਨਿੰਗਸ ਖੇਡੀਆਂ। ਜਦਕਿ ਦੂਜੇ ਨੰਬਰ ਤੇ ਮਿਸ਼ੇਲ ਜਾਨਸਨ ਹੈ ਜਿਨ੍ਹਾਂ ਨੇ ਇਸ ਕੰਮ ਲਈ 132 ਇਨਿੰਗਸ ਖੇਡੀਆਂ ਜਦਕਿ ਪਹਿਲੇ ਸਥਾਨ ਤੇ ਵਸੀਮ ਅਕਰਮ ਹਨ। ਜਿਨ੍ਹਾਂ ਨੇ ਟੈਸਟ ਚ 300 ਵਿਕਟ ਹਾਸਲ ਕਰਨ ਲਈ ਸਿਰਫ਼ 121 ਇਨਿੰਗਸ ਲਈ। ਚੌਥੇ ਤੇ ਪੰਜਵੇਂ ਸਥਾਨ ਤੇ ਚਮਿੰਡਾ ਵਾਸ ਤੇ ਜ਼ਹੀਰ ਖਾਨ ਹਨ ਜਿਨ੍ਹਾਂ ਨੇ ਕ੍ਰਮਵਾਰ 155 ਤੇ 160 ਇਨਿੰਗਸ ਚ ਇਹ ਮੁਕਾਮ ਹਾਸਲ ਕੀਤਾ ਸੀ।

ਕੇਜਰੀਵਾਲ ਨੂੰ ਚੋਣ ਕਮਿਸ਼ਨ ਦਾ ਝਟਕਾ, ਹੋਵੇਗੀ ਕਾਰਵਾਈ D5 Channel Punjabi

300 ਟੈਸਟ ਵਿਕਟ ਤਕ ਪਹੁੰਚਣ ਵਾਲੇ 5 ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣੇ ਬੋਲਟ
121 : ਵਸੀਮ ਅਕਰਮ
132 : ਮਿਸ਼ੇਲ ਜਾਨਸਨ
142 : ਟ੍ਰੇਂਟ ਬੋਲਟ
155 : ਚਮਿੰਡਾ ਵਾਸ
160 : ਜ਼ਹੀਰ ਖ਼ਾਨ

ਮੋਦੀ ਦੀ ਕੁਤਾਹੀ ਮਾਮਲੇ ’ਚ ਵੱਡੀ ਅਪਡੇਟ ! ‘ਆਪ’ ਨੂੰ ਕੀਤਾ ਨੋਟਿਸ ਜਾਰੀ, ਹੁਣ ਸੇਵਾ ਮੁਕਤ ਜੱਜ ਕਰੂ ਫੈਸਲਾ !

ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਕਪਤਾਨ ਟਾਮ ਲਾਥਮ ਦੇ ਦੋਹਰੇ ਸੈਂਕੜੇ ( 252 ਦੌੜਾਂ ) ਤੇ ਡੇਵੋਨ ਕਾਨਵੇ ਦੀ ਸੈਂਕੜੇ ਵਾਲੀ ( 109 ) ਪਾਰੀ ਦੀ ਬਦੌਲਤ ਪਹਿਲੀ ਇਨਿੰਗ ਚ 521 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਚ ਬੰਗਲਾਦੇਸ਼ ਦੀ ਟੀਮ ਦੂਜੇ ਦਿਨ 126 ਤੇ ਢੇਰ ਹੋ ਗਈ ਤੇ 395 ਦੌੜਾਂ ਪਿੱਛੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button