Breaking NewsD5 specialNewsPunjab

ਪੰਜਾਬ ਪੁਲਿਸ ਦਾ ਆਹ ਰੂਪ ਤੁਸੀਂ ਕਦੇ ਨਹੀਂ ਦੇਖਿਆ ਹੋਣਾ (ਵੀਡੀਓ)

ਸੰਗਰੂਰ : ਪੰਜਾਬ ਪੁਲਿਸ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖਖੀਆਂ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਪੰਜਾਬ ਪੁਲਿਸ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਕੁਝ ਵੱਖਰਾ ਹੀ ਹੈ। ਦਰਅਸਲ ਲਹਿਰਾਗਾਗਾ ਦੇ ਪੁਲਿਸ ਮੁਲਾਜ਼ਮਾਂ ਵਲੋਂ ਕੁਝ ਵੱਖਰਾ ਹੀ ਉਪਰਾਲਾ ਕੀਤਾ ਜਾ ਰਿਹਾ ਹੈ। ਜਿਨਾਂ ਵੱਲੋਂ ਇਲਾਕੇ ਦੇ ਗਰੀਬ ਲੋਕਾਂ ਦੇ ਘਰ ਜਾ ਕੇ ਉਹਨਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਉਪਰਾਲਾ ਇਹਨਾਂ ਮੁਲਾਜ਼ਮਾਂ ਵੱਲੋਂ ਆਪਣੀਆਂ ਤਨਖਾਹਾਂ ਵਿੱਚੋਂ ਕੁਝ ਪੈਸੇ ਕੱਢ ਕੇ ਕੀਤਾ ਜਾ ਰਿਹਾ ਹੈ। ਇਹਨਾਂ ਮੁਲਾਜ਼ਮਾਂ ਵੱਲੋਂ ਆਪਣੇ ਇਸ ਕੰਮ ਦਾ ਪ੍ਰਚਾਰ ਫੇਸਬੁੱਕ `ਤੇ ਕੀਤਾ ਜਾ ਰਿਹਾ ਹੈ ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।

Read Also ਪੰਜਾਬ ਪੁਲਿਸ ਜਾਂ ਰੱਬ ਦਾ ਬੰਦਾ ? ਵੀਡੀਓ ਦੇਖੋ ਫ਼ੈਸਲਾ ਕਰੋ (ਵੀਡੀਓ)

ਉੱਥੇ ਹੀ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਲੈ ਕੇ ਆਮ ਲੋਕਾਂ ਵੱਲੋਂ ਵੀ ਇਸਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਇਸ ਉਪਰਾਲੇ ਨੇ ਪੰਜਾਬ ਪੁਲਿਸ ਦੀ ਛਵੀ ਨੂੰ ਬਦਲਣ ਦਾ ਕੰਮ ਕੀਤਾ ਹੈ। ਇਹਨਾਂ ਅਧਿਕਾਰੀਆਂ ਵੱਲੋਂ ਬਣਾਈ ਗਈ ਟੀਮ ਵਿੱਚ ਸੇਵਾਮੁਕਤ ਅਧਿਕਾਰੀ ਅਤੇ ਮੌਜੂਦਾ ਅਧਿਕਾਰੀ ਸ਼ਾਮਿਲ ਹਨ, ਜੋ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਸੂਬਾ ਪੱਧਰ ਤੱਕ ਲੈ ਜਾਣਾ ਚਾਹੁੰਦੇ ਹਨ। ਇਹਨਾਂ ਅਧਿਕਾਰੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਹੋਰਾਂ ਲਈ ਪ੍ਰੇਰਣਾ ਦਾ ਸ੍ਰੋਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button