Breaking NewsD5 specialIndiaNewsPunjab

ਪੰਜਾਬ ‘ਚ ਹੁਣ ਤੱਕ ਦੀ ਗੰਦੀ ਕਰਤੂਤ, ਦੋਸਤਾਂ ਨੇ ਕੀਤਾ ਅਲਫ਼ ਨੰਗਾ… ਫੇਰ !

ਲੁਧਿਆਣਾ : ਅਲਫ ਨੰਗੀ ਹਾਲਤ ‘ਚ ਖੁਦ ਦੀ ਵੀਡਿਓ ਨਾ ਬਣਾਉਣ ਦਾ ਵਾਸਤਾ ਪਾ ਰਿਹਾ ਹੈ। ਇਹ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ। ਇਕ ਵਾਰ ਸੁਣੋ ਕਿਵੇਂ ਮੁਲਜ਼ਮ ਇਸ ਨੌਜਵਾਨ ਨੂੰ ਡਰਾ ਰਹੇ ਹਨ। ਇਸ ਵੀਡਿਓ ਨੇ ਸਮਾਜ ਤੇ ਪੁਲਿਸ ਦਾ ਇਕ ਅਜਿਹਾ ਚਿਹਰਾ ਨੰਗਾ ਕਰ ਦਿੱਤਾ ਹੈ। ਜਿਸ ਬਾਰੇ ਸਭ ਨੂੰ ਸੋਚਨ ਦੀ ਲੋੜ ਹੈ। ਹੁਣ ਅਸੀਂ ਤੁਹਾਨੂੰ ਸਾਰੀ ਕਹਾਣੀ ਦੱਸਦੇ ਹਾਂ ਰੋ-ਰੋ ਕੇ ਆਪਣੀ ਵੀਡਿਓ ਬਣਵਾ ਰਿਹਾ ਤੇ ਮਜਬੂਰੀ ਵਸ ਨਚ ਰਹੇ ਇਸ ਮੁੰਡੇ ਦੀ ਕਹਾਣੀ ਤੁਹਾਡੇ ਰੌਂਗਟੇ ਖੜੇ ਕਰ ਦੇਵੇਗੀ। ਵੀਡਿਓ ਬਣਾਉਣ ਤੋਂ ਪਹਿਲਾਂ ਪੀੜਤ ਮੁੰਡੇ ਨੂੰ ਜਨਮ ਦਿਨ ਦਾ ਬਹਾਨਾ ਬਣਾਕੇ ਕੁਝ ਦੋਸਤਾਂ ਨੇ ਸੱਦ ਲਿਆ। ਜਿਸ ਤੋਂ ਬਾਅਦ ਮੁੰਡੇ ਨੂੰ ਅਲਫ ਨੰਗਾ ਕਰਕੇ ਨਾ ਸਿਰਫ ਧੱਕੇ ਨਾਲ ਨਚਵਾਇਆ ਗਿਆ ਸਗੋਂ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ।

Read Also ਮੁੰਡਿਆਂ ਨੇ ਇਕ ਜਨਾਨੀ ਨਾਲ ਕੀਤੀ ਗੰਦੀ ਕਰਤੂਤ

ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਸਗੋਂ ਵੀਡਿਓ ਬਣਾਉਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਵੀਡਿਓ ਬਣਾਉਣ ਤੋਂ ਬਾਅਦ ਮੁੰਡੇ ਦੀ ਲੁੱਟਣ ਤੇ ਬਲੈਕਮੇਲ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਪੀੜਤ ਨੂੰ ਕਿਹਾ ਜਾਣ ਲੱਗਾ ਕੀ ਜੇਕਰ ਉਹ ਮੁਲਜ਼ਮਾਂ ਨੂੰ ਪੈਸੇ ਨਹੀਂ ਦੇਵੇਗਾ ਤਾਂ ਉਸਦੀ ਇਹ ਵੀਡਿਓ ਨੈਟ ‘ਤੇ ਵਾਇਰਲ ਕਰ ਦੇਣਗੇ। ਜਿਸ ਤੋਂ ਬਾਅਦ ਸਬੰਧਤ ਮੁੰਡਾ ਆਪਣੀ ਇੱਜ਼ਤ ਬਚਾਉਣ ਦੇ ਚੱਕਰਾਂ ‘ਚ ਘਰੋਂ ਪੈਸੇ ਚੁਕਦਾ ਰਿਹਾ ਤੇ ਘਰੋ ਪੈਸੇ ਗਾਇਬ ਹੁੰਦੇ ਦੇਖ ਮਾਂ ਨੇ ਆਪਣੇ ਮੁੰਡੇ ‘ਤੇ ਸ਼ੱਕ ਹੋਣ ਲੱਗਾ ਕੀ ਉਹ ਕਿਤੇ ਨਸ਼ੇ ਦੀ ਦਲਦਲ ‘ਚ ਤਾਂ ਨਹੀਂ ਫਸ ਗਿਆ। ਪਰ ਮਾਂ ਨੂੰ ਸਮਝ ਨਹੀਂ ਸੀ ਆ ਰਹੀ ਕੀ ਘਰੋਂ ਪੈਸੇ ਚੁੱਕਕੇ ਉਹ ਬਾਹਰ ਥੋੜੀ ਦੇਰ ਲਈ ਜਾਂਦਾ ਹੈ ਤੇ ਇੱਕਦਮ ਵਾਪਿਸ ਆ ਜਾਂਦਾ ਹੈ ਤੇ ਉਹ ਘਰ ‘ਚ ਡਰਿਆ ਡਰਿਆ ਰਹਿਣ ਲੱਗਾ। ਮਾਂ ਨੇ ਘਰ ‘ਚ ਪੈਸੇ ਰੱਖਣੇ ਬੰਦ ਕਰ ਦਿੱਤੇ ਤੇ ਮੁੰਡਾ ਜਿਆਦਾ ਪ੍ਰੇਸ਼ਾਨ ਰਹਿਣ ਲੱਗਾ।

ਪਰ ਉਸ ਵੇਲੇ ਮਾਂ ਦੇ ਹੋਸ਼ ਫਾਕਤਾ ਹੋ ਗਏ ਜਦੋਂ ਉਨ੍ਹਾਂ ਨੇ ਮੋਬਾਇਲ ਤੇ ਆਪਣੇ ਬੇਟੇ ਦੀ ਅਲਫ ਨੰਗੇ ਦੀ ਵੀਡਿਓ ਦੇਖੀ। ਜਿਸ ਤੋਂ ਬਾਅਦ ਪੀੜਤ ਨੇ ਸਾਰੀ ਕਹਾਣੀ ਦੱਸੀ ਕੀ ਮੁਲਜ਼ਮਾਂ ਨੇ ਉਸਦੀ ਵੀਡਿਓ ਬਣਾਕੇ ਉਸ ਤੋਂ ਪੈਸੇ ਲੁੱਟੇ ਨੇ ਤੇ ਜਦੋਂ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨੇ ਵੀਡਿਓ ਵਾਇਰਲ ਕਰ ਦਿੱਤੀ। ਪਰਿਵਾਰ ਦੀ ਖੱਜਲ ਖੁਆਰੀ ਇੱਥੇ ਹੀ ਬੰਦ ਨਹੀਂ ਹੋਈ ਜਦੋਂ ਮਾਂ ਆਪਣੇ ਬੇਟੇ ਨਾਲ ਵਾਪਰੀ ਘਟਨਾ ਦੀ ਸ਼ਿਕਾਇਤ ਲੈਕੇ ਥਾਣੇ ਪਹੁੰਚੀ ਤਾਂ ਉੱਥੇ ਵੀ ਉਸਦੀ ਨਾ ਸੁਣੀ ਗਈ ਤੇ ਪੁਲਿਸ ਦੇ ਚੰਡੀਗੜ੍ਹ ਦਫਤਰ ‘ਚ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਵਾਲਿਆਂ ਨੇ ਮਹੀਨੇ ਬਾਅਦ ਮਾਮਲਾ ਦਰਜ ਕੀਤਾ। ਹੁਣ ਪੁਲਿਸ ਵਾਲੇ ਪੂਰੇ ਮਾਮਲੇ ‘ਚ ਕਾਰਵਾਈ ਦੀ ਗੱਲ ਕਹਿ ਰਹੇ ਹਨ। ਫਿਲਹਾਲ ਹੁਣ ਦੇਖਣਾ ਇਹ ਹੋਏਗਾ ਜਦੋਂ ਪੂਰਾ ਮਾਮਲਾ ਮੀਡੀਆ ‘ਚ ਆ ਚੁੱਕਿਆ ਤਾਂ ਮਾਮਲੇ ਦੇ ਹੋਰ ਮੁਲਜ਼ਮ ਹੁਣ ਕਿੰਨੀ ਛੇਤੀ ਫੜੇ ਜਾਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button