Breaking NewsD5 specialNewsSportsTop News

IPL 2021 : MI & SRH : Mumbai Indians ਨੇ Sunrisers Hyderabad ਨੂੰ 13 ਦੌੜਾਂ ਨਾਲ ਹਰਾਇਆ

ਚੇਂਨਈ : ਰੋਹਿਤ ਸ਼ਰਮਾ ਅਤੇ ਕੀਰੋਨ ਪੋਲਾਰਡ ਦੀਆਂ ਹਮਲਾਵਰ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ’ਚ ਸਨਰਾਈਜ਼ਰਸ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਰੋਹੀਤ ਸ਼ਰਮਾ ਦੀਆਂ 25 ਗੇਂਦਾਂ ’ਚ 32 ਅਤੇ ‘ਮੈਨ ਆਫ ਦਿ ਮੈਚ’ ਪੋਲਾਰਡ ਦੀਆਂ 22 ਗੇਂਦਾਂ ’ਚ 35 ਦੌੜਾਂ ਦੀ ਅਜੇਤੂ ਪਾਰੀ ਦੇ ਦਮ ’ਤੇ ਮੁੰਬਈ ਇੰਡੀਅਨਜ਼ ਨੇ 20 ਓਵਰਾਂ ’ਚ 5 ਵਿਕਟਾਂ ’ਤੇ 150 ਦੌੜਾਂ ਬਣਾਉਣ ਤੋਂ ਬਾਅਦ ਸਨਰਾਈਜ਼ਰਜ਼ ਨੂੰ 19.4 ਓਵਰਾਂ ’ਚ 137 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਸਨਰਾਈਜ਼ਰਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ।

ਸਮਸ਼ੇਰ ਦੂਲੋ ਨੇ ਕਰਤਾ ਵੱਡਾ ਧਮਾਕਾ!ਮੁੱਖ ਮੰਤਰੀ ਦੀ ਕੁਰਸੀ ਨੂੰ ਪਿਆ ਖਤਰਾ!ਬੇਅਦਬੀ ਮਾਮਲੇ ’ਤੇ ਕਰਤੇ ਵੱਡੇ ਖੁਲਾਸੇ

ਲਗਾਤਾਰ 2 ਮੈਚ ਗਵਾਉਣ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਮੈਚ ’ਚ 4 ਬਦਲਾਅ ਕਰਦੇ ਹੋਏ ਵਿਰਾਟ ਸਿੰਘ, ਅਭਿਸ਼ੇਕ ਸ਼ਰਮਾ, ਖਲਿਲ ਅਹਿਮਦ ਅਤੇ ਮੁਜੀਬ ਉਰ ਰਹਿਮਾਨ ਵਰਗੇ ਨੌਜਵਾਨ ਖਿਡਾਰੀਆਂ ’ਤੇ ਭਰੋਸਾ ਜਤਾਇਆ। ਜਾਨੀ ਬੇਅਰਸਟੋ ਅਤੇ ਕਪਤਾਨ ਡੇਵਿਡ ਵਾਰਨਰ ਨੇ 7.2 ਓਵਰਾਂ ’ਚ 67 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਨਰਾਈਜ਼ਰਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਕਰੁਣਾਲ ਪਾਂਡਯਾ ਦੀ ਗੇਂਦ ’ਤੇ ਬੇਅਰਸਟੋ ਦੇ ਹਿਟ ਵਿਕਟ ਹੋਣ ਤੋਂ ਬਾਅਦ ਮੁੰਬਈ ਨੇ ਸ਼ਾਨਦਾਰ ਵਾਪਸੀ ਕਰ ਕੇ ਮੈਚ ’ਤੇ ਪਕੜ ਬਣਾ ਲਈ। ਬੇਅਰਸਟੋ ਨੇ 22 ਗੇਂਦਾਂ ’ਚ 43 ਦੌੜਾਂ ਦੀ ਪਾਰੀ ਦੌਰਾਨ 4 ਛੱਕੇ ਅਤੇ 3 ਚੌਕੇ ਜੜੇ। ਵਾਰਨਰ ਨੇ 34 ਗੇਂਦਾਂ ’ਚ 36 ਦੌੜਾਂ ਬਣਾਈਆਂ। ਮੁੰਬਈ ਲਈ ਰਾਹੁਲ ਚਾਹਰ ਅਤੇ ਟਰੇਂਟ ਬੋਲਟ ਨੇ 3-3 ਵਿਕਟਾਂ ਲਈਆਂ, ਜਦੋਂਕਿ ਜਸਪ੍ਰੀਤ ਬੁਮਰਾਹ ਨੇ 4 ਓਵਰਾਂ ’ਚ ਸਿਰਫ 14 ਦੌੜਾਂ ਖਰਚ ਕੇ 1 ਸਫਲਤਾ ਹਾਸਲ ਕੀਤੀ। ਮੁੰਬਈ ਇੰਡੀਅਨਜ਼ ਨੇ 3 ਮੈਚਾਂ ’ਚ ਦੂਜੀ ਜਿੱਤ ਹਾਸਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button