Breaking NewsD5 specialNewsSports

IPL 2021, CSK vs KKR: ਚੇਨਈ ਸੁਪਰ ਕਿੰਗਜ਼ ਚੌਥੀ ਵਾਰ ਬਣੀ ਚੈਂਪੀਅਨ, ਖਿਤਾਬੀ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਹਰਾਇਆ

ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਆਈਪੀਐਲ ਦਾ ਖਿਤਾਬ ਜਿੱਤਿਆ ਹੈ।ਚੇਨਈ ਨੇ ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ ਟਰਾਫੀ ‘ਤੇ ਕਬਜ਼ਾ ਕੀਤਾ।ਆਈਪੀਐਲ 2021 ਦੇ ਫਾਈਨਲ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿੱਚ ਜ਼ਬਰਦਸਤ ਮੈਚ ਹੋਇਆ। ਮੈਚ ਵਿੱਚ ਕਈ ਪਲ ਅਜਿਹੇ ਸਨ ਜਦੋਂ ਦੋਵੇਂ ਟੀਮਾਂ ਨੇ ਮੈਚ ਮੋੜ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਪਰ ਚੇਨਈ ਦੇ ਗੇਂਦਬਾਜ਼ਾਂ ਨੇ ਅਜਿਹਾ ਜਾਦੂ ਦਿਖਾਇਆ ਕਿ ਸਾਰਾ ਮੈਚ ਉਲਟਾ ਹੋ ਗਿਆ।

ਬਾਰਡਰ ‘ਤੇ ਵਾਪਰੀ ਘਟਨਾ ਨੂੰ ਲੈ ਉੱਠੀ ਵੱਡੀ ਮੰਗ || D5 Channel Punjabi

ਚੇਨਈ ਸੁਪਰ ਕਿੰਗਜ਼ ਵੱਲੋਂ ਦਿੱਤੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਵੈਂਕਟੇਸ਼ ਅਈਅਰ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੇ ਪਹਿਲੇ ਵਿਕੇਟ ਲਈ 91 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਉਸ ਤੋਂ ਬਾਅਦ ਜੋ ਹੋਇਆ ਉਸ ਨੇ ਪੂਰੇ ਮੈਚ ਨੂੰ ਉਲਟਾ ਕਰ ਦਿੱਤਾ। 11 ਵੇਂ ਓਵਰ ਵਿੱਚ ਚੇਨਈ ਸੁਪਰਕਿੰਗਜ਼ ਨੇ ਵੈਂਕਟੇਸ਼ ਅਈਅਰ ਦਾ ਵਿਕਟ ਹਾਸਲ ਕੀਤਾ ਅਤੇ ਉਸ ਤੋਂ ਬਾਅਦ ਅਜਿਹਾ ਲੱਗਿਆ ਜਿਵੇਂ ਵਿਕਟਾਂ ਦਾ ਹੜ੍ਹ ਆ ਗਿਆ ਹੋਵੇ।11 ਵੇਂ ਓਵਰ ਤੋਂ ਸ਼ੁਰੂਆਤ ਕਰਦਿਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ।

ਸਿੱਧੂ ਤੇ ਕੈਪਟਨ ਨੂੰ ਲੈ ਕੇ ਅਹਿਮ ਫੈਸਲਾ, ਹਾਈਕਮਾਂਡ ਨੇ ਸੱਦੀ ਮੀਟਿੰਗ, ਪਹੁੰਚੇ ਮੁੱਖ ਮੰਤਰੀ ਚੰਨੀ

ਤੁਹਾਨੂੰ ਦੱਸ ਦੇਈਏ ਕਿ ਆਈਪੀਐਲ ਫਾਈਨਲ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।ਚੇਨਈ ਸੁਪਰ ਕਿੰਗਜ਼ ਲਈ ਫਾਫ ਡੂ ਪਲੇਸਿਸ ਅਤੇ ਰਿਤੂਰਾਜ ਗਾਇਕਵਾੜ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਇਸ ਆਧਾਰ ‘ਤੇ ਚੇਨਈ ਨੇ 192 ਦੌੜਾਂ ਬਣਾਈਆਂ।ਚੇਨਈ ਸੁਪਰ ਕਿੰਗਜ਼ ਦਾ ਇਹ ਚੌਥਾ ਆਈਪੀਐਲ ਖਿਤਾਬ ਹੈ, ਇਸ ਤੋਂ ਪਹਿਲਾਂ ਐਮਐਸ ਧੋਨੀ ਦੀ ਅਗਵਾਈ ਵਿੱਚ ਚੇਨਈ ਸੁਪਰਕਿੰਗਜ਼ ਨੇ 2010, 2011, 2018 ਵਿੱਚ ਆਈਪੀਐਲ ਟਰਾਫੀ ਜਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button