SportsTop News

19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਜਿੱਤੇ 38 ਤਗਮੇ

 ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੱਤਵੇਂ ਦਿਨ ਦੀ ਸਮਾਪਤੀ ‘ਤੇ, ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ 38 ਤੱਕ ਪਹੁੰਚ ਗਈ ਸੀ ਅਤੇ ਉਹ ਇਸ ਸਮੇਂ ਤਗਮਾ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਹੁਣ ਤੱਕ ਭਾਰਤ 10 ਸੋਨ ਤਗਮੇ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਮੌਜੂਦਾ ਸਮੇਂ ਵਿਚ ਤਗਮਾ ਸੂਚੀ ਵਿਚ ਚੀਨ ਪਹਿਲੇ ਸਥਾਨ ‘ਤੇ ਹੈ, ਜਦਕਿ ਜਾਪਾਨ ਅਤੇ ਕੋਰੀਆ ਗਣਰਾਜ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।

ਭਾਰਤ ਵੱਲੋਂ ਹੁਣ ਕਿਸੇ ਵੀ ਖੇਡ ਵਿੱਚ ਸਭ ਤੋਂ ਵੱਧ ਤਮਗੇ ਜਿੱਤੇ ਹਨ, ਤਾਂ ਉਹ ਨਿਸ਼ਾਨੇਬਾਜ਼ੀ ਵਿੱਚ ਹੈ। ਇਸ ਵਿੱਚ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 19 ਤਗਮੇ ਜਿੱਤੇ ਹਨ। ਇਸ ਵਿੱਚ 6 ਸੋਨ, 6 ਚਾਂਦੀ ਅਤੇ 8 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਤੋਂ ਇਲਾਵਾ ਘੋੜ ਸਵਾਰੀ, ਸਕੁਐਸ਼, ਮਹਿਲਾ ਕ੍ਰਿਕਟ ਅਤੇ ਟੈਨਿਸ ਦੇ ਮਿਕਸਡ ਡਬਲਜ਼ ਵਿੱਚ ਦੇਸ਼ ਨੇ ਸੋਨ ਤਗਮੇ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਭਾਰਤ ਨੇ ਹੁਣ ਤੱਕ 10 ਗੋਲ਼ਡ, 14 ਚਾਂਦੀ ਅਤੇ 14 ਕਾਂਸੀ ਦੇ ਤਗਮੇ ਜਿੱਤੇ ਹਨ।

ਇਸਦੇ ਨਾਲ ਹੀ ਮੈਡਲ ਟੇਬਲ ਵਿੱਚ ਪਹਿਲੇ ਸਥਾਨ ‘ਤੇ ਚੀਨ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਉਸ ਨੇ ਸੱਤਵੇਂ ਦਿਨ ਦੇ ਅੰਤ ਤੱਕ ਵੱਖ-ਵੱਖ ਮੁਕਾਬਲਿਆਂ ‘ਚ 216 ਤਗਮੇ ਜਿੱਤੇ ਸਨ। ਚੀਨ ਨੇ 114 ਸੋਨ, 68 ਚਾਂਦੀ ਅਤੇ 34 ਕਾਂਸੀ ਦੇ ਤਗਮੇ ਜਿੱਤੇ ਹਨ। ਦੂਜੇ ਸਥਾਨ ‘ਤੇ ਰਹੇ ਜਾਪਾਨ ਨੇ ਹੁਣ ਤੱਕ ਕੁੱਲ 105 ਤਗਮੇ ਜਿੱਤੇ ਹਨ, ਜਿਨ੍ਹਾਂ ‘ਚ 28 ਸੋਨ, 38 ਚਾਂਦੀ ਅਤੇ 39 ਕਾਂਸੀ ਦੇ ਤਗਮੇ ਸ਼ਾਮਲ ਹਨ। ਦੱਖਣੀ ਕੋਰੀਆ ਗਣਰਾਜ ਨੇ 110 ਤਗਮੇ ਜਿੱਤ ਕੇ ਤੀਜੇ ਸਥਾਨ ‘ਤੇ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button