Breaking NewsD5 specialNewsSportsTop News

IPL 2021 ਦੇ ਮੈਚਾਂ ਨੂੰ ਲੈ ਕੇ ਹੋਇਆ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ

ਨਵੀਂ ਦਿੱਲੀ : IPL 2021 ਦੇ ਬਾਕੀ ਬਚੇ ਹੋਏ ਮੈਚਾਂ ਨੂੰ ਲੈ ਕੇ ਅਪਡੇਟ ਆਇਆ ਹੈ। ਟੂਰਨਾਮੈਂਟ ਦੇ ਬਾਕੀ ਬਚੇ ਹੋਏ 31 ਮੁਕਾਬਲੇ ਹੁਣ ਯੂਏਈ ‘ਚ ਹੀ ਖੇਡੇ ਜਾਣਗੇ। ਬੀਸੀਸੀਆਈ ਦੀ 29 ਮਈ ਨੂੰ ਹੋਈ ਸਪੈਸ਼ਲ ਜਨਰਲ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ। ਇਸਦੇ ਤਹਿਤ ਭਾਰਤੀ ਬੋਰਡ ਦੇ ਸਾਰੇ ਮੈਬਰਾਂ ਨੇ ਸਰਵਸੰਮਤੀ ਨਾਲ ਆਈਪੀਐਲ ਨੂੰ ਪੂਰਾ ਕਰਵਾਉਣ ਨੂੰ ਮਨਜ਼ੂਰੀ ਦਿੱਤੀ। ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬੀ.ਸੀ.ਸੀ.ਆਈ.ਅੱਜ ਅਹਿਮ ਮੁੱਦਿਆਂ ਲਈ ਸਪੈਸ਼ਲ ਜਨਰਲ ਮੀਟਿੰਗ ਦੁਪਹਿਰ 12 ਵਜੇ ਬੁਲਾਈ ਸੀ।

ਲਓ ਜੀ ਹੁਣ ਕਿਸਾਨਾਂ ਨੇ ਰੱਖਤੀ ਨਵੀਂ ਮੰਗ ! ਲਾਇਆ ਪੱਕਾ ਧਰਨਾ ! ਨਵੇਂ ਅੰਦੋਲਨ ਦੀ ਹੋਈ ਸ਼ੁਰੂਆਤ !

ਇਸ ਦੇ ਲਈ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਸ਼ੁੱਕਰਵਾਰ ਦੀ ਰਾਤ ਕੋਲਕਾਤਾ ਤੋਂ ਮੁੰਬਈ ਪਹੁੰਚੇ। ਇਸ ਬੈਠਕ ’ਚ ਆਈ. ਪੀ. ਐੱਲ. 2021 ਦੇ ਬਚੇ ਹੋਏ ਮੈਚਾਂ ਨੂੰ ਯੂ.ਏ.ਈ. ’ਚ ਕਰਵਾਉਣ ਦੇ ਫ਼ੈਸਲੇ ’ਤੇ ਮੋਹਰ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀ. ਸੀ. ਸੀ. ਆਈ. ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਸਤੰਬਰ-ਅਕਤੂਬਰ ’ਚ ਭਾਰਤ ’ਚ ਆਮਤੌਰ ’ਤੇ ਮੌਸਮ ਖ਼ਰਾਬ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਬਾਇਓ ਬਬਲ ’ਚ ਕਈ ਖਿਡਾਰੀਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਦੇ ਬਾਅਦ 4 ਮਈ ਨੂੰ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।

🔴LIVE || ਕਿਸਾਨਾਂ ਨੇ ਘੇਰਿਆ ਕੈਪਟਨ ਦਾ ਸ਼ਹਿਰ ! ਕੀਤਾ ਵੱਡਾ ਐਲਾਨ !

ਟੀ-20 ਵਰਲਡ ਕੱਪ : ਬੋਰਡ ਨੇ ਆਈ. ਸੀ. ਸੀ. ਤੋਂ ਜੂਨ ਤਕ ਦਾ ਸਮਾਂ ਮੰਗਿਆ
ਬੀ. ਸੀ. ਸੀ. ਆਈ. ਨੇ ਇਸ ਬੈਠਕ ’ਚ ਇਹ ਵੀ ਤੈਅ ਕੀਤਾ ਕਿ ਉਹ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੂੰ ਟੀ-20 ਵਰਲਡ ਕੱਪ ਨੂੰ ਲੈ ਕੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਭਾਰਤ ’ਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਲਈ ਇੰਤਜ਼ਾਰ ਕਰਨ ਨੂੰ ਕਹੇਗੀ। ਆਈ. ਸੀ. ਸੀ. ਦੀ ਬੈਠਕ ਇਕ ਜੂਨ ਨੂੰ ਹੋਣ ਵਾਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button