
ਸਾਈਬਰ ਫਰਾਡ ਲਈ ਹੁਣ ਮਿਊਲ ਖ਼ਾਤਿਆਂ (ਖੱਚਰ ਖ਼ਾਤੇ) ਦਾ ਇਸਤੇਮਾਲ ਨਹੀਂ ਹੋ ਸਕੇਗਾ। ਹਾਲੇ ਸਾਈਬਰ ਫਰਾਡ ਕਰਨ ਵਾਲੇ ਰਕਮ ਮੰਗਵਾਉਣ ਲਈ ਘੱਟ-ਪੜ੍ਹੇ-ਲਿਖੇ ਲੋਕਾਂ ਦੇ ਬੈਂਕ ਖ਼ਾਤਿਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਛੋਟੇ-ਮੋਟੇ ਲਾਲਚ ਦੇ ਜਾਲ ’ਚ ਫਸਾ ਕੇ ਉਨ੍ਹਾਂ ਦੇ ਖਾਤੇ ’ਚ ਰਕਮ ਮੰਗਵਾਉਂਦੇ ਹਨ ਤੇ ਫਿਰ ਉਨ੍ਹਾਂ ਦੀ ਮਦਦ ਨਾਲ ਰਕਮ ਕੱਢ ਲੈਂਦੇ ਹਨ। ਹੁਣ ਅਜਿਹਾ ਕਰਨਾ ਮੁਮਕਿਨ ਨਹੀਂ ਹੋ ਸਕੇਗਾ। ਬੈਂਕ ਉਨ੍ਹਾਂ ਸਾਰੇ ਖ਼ਾਤਿਆਂ ’ਤੇ ਅਲਰਟ ਲਗਾਉਣ ਦਾ ਕੰਮ ਕਰਨ ਜਾ ਰਹੇ ਹਨ, ਜਿਨ੍ਹਾਂ ਖਾਤਿਆਂ ’ਚ ਲੈਣ-ਦੇਣ ਘੱਟ ਹੈ। ਇਸ ਤਰ੍ਹਾਂ ਦੇ ਖ਼ਾਤਿਆਂ ’ਚ ਜੇਕਰ 25 ਲੱਖ ਤੋਂ ਜ਼ਿਆਦਾ ਦੀ ਰਕਮ ਆਉਂਦੀ ਹੈ ਤਾਂ ਬੈਂਕ ਨੂੰ ਉਸਦਾ ਅਲਰਟ ਚਲਾਜਾਏਗਾ। ਫਿਰ ਖਾਤਾਧਾਰਕ ਨੂੰ ਰਕਮ ਪ੍ਰਾਪਤੀ ਦੇ ਮਾਧਿਅਮ ਦੀ ਜਾਣਕਾਰੀ ਬੈਂਕ ਨੂੰ ਦੇਣੀ ਪਵੇਗੀ। ਇਸ ਲਈ ਖਾਤਾਧਾਰਕ ਨੂੰ 30 ਦਿਨਾਂ ਦਾ ਸਮਾਂ ਦਿੱਤਾ ਜਾਏਗਾ। ਖਾਤਾਧਾਰਕ ਦੀ ਦਲੀਲ ਤੋਂ ਬੈਂਕ ਦੇ ਸੰਤੁਸ਼ਟ ਹੋਣ ’ਤੇ ਹੀ ਉਹ ਰਕਮ ਨੂੰ ਕੱਢ ਸਕੇਗਾ।ਇਹ ਕਵਾਇਦ ਆਰਬੀਆਈ ਵੱਲੋਂ ਕੀਤੀ ਜਾ ਰਹੀ ਹੈ। ਆਰਬੀਆਈ ਨੇ ਹਾਲੀਆ ਸਾਈਬਰ ਫਰਾਡ ਰੋਕਣ ਲਈ ਇਕ ਖਰੜਾ ਜਾਰੀ ਕੀਤਾ ਹੈ, ਜਿਸ ’ਚ ਮਿਊਲ ਖਾਤੇ ਦੀ ਪਛਾਣ ਤੇ ਉਨ੍ਹਾਂ ’ਤੇ ਰੋਕ ਲਈ ਬੈਂਕਾਂ ਨੂੰ ਅਲਰਟ ਪ੍ਰਣਾਲੀ ਲਿਆਉਣ ਲਈ ਕਿਹਾ ਗਿਆ ਹੈ। ਹਾਲੇ ਆਰਬੀਆਈ ਇਸ ਖਰੜੇ ’ਤੇ ਹਿੱਤਧਾਰਕਾਂ ਤੋਂ ਰਾਇ ਲੈ ਰਿਹਾ ਹੈ। ਆਰਬੀਆਈ ਦਾ ਕਹਿਣਾ ਹੈ ਕਿ ਬੈਂਕ ਚਾਹੇ ਤਾਂ ਅਲਰਟ ਲਈ 25 ਲੱਖ ਤੋਂ ਘੱਟ ਦੀ ਹੱਦ ਵੀ ਤੈਅ ਕਰ ਸਕਦਾ ਹੈ। ਕਿਸ ਖਾਤੇ ਨੂੰ ਅਲਰਟ ਜਾਰੀ ਕਰ ਕੇ ਰੱਖਣਾ ਹੈ ਤੇ ਕਿਸਨੂੰ ਨਹੀਂ ਰੱਖਣਾ, ਇਸਦਾ ਨਿਰਧਾਰਨ ਬੈਂਕ ’ਚ ਖਾਤਾ ਖੁੱਲ੍ਹਵਾਉਣ ਦੌਰਾਨ ਬੈਂਕ ਕਰੇਗਾ। ਵੈਸੇ ਸਾਰੇ ਖਾਤਿਆਂ ’ਚ ਅਲਰਟ ਸਿਸਟਮ ਹੋਵੇਗਾ, ਪਰ ਬੈਂਕ ਚਾਹੇ ਤਾਂ ਉਸ ਅਲਰਟ ਬਟਨ ਨੂੰ ਆਫ ਵੀ ਕਰ ਸਕਦਾ ਹੈ।ਇਸ ਬਦਲੇ ਬੈਂਕ ਉਸ ਖਾਤਾਧਾਰਕ ਦੀ ਆਮਦਨ ਦੇ ਮਾਧਿਅਮਾਂ ਨਾਲ ਹੋਰ ਜਾਇਦਾਦ, ਮਾਲੀਏ ਆਦਿ ਦੇ ਬਾਰੇ ’ਚ ਜਾਣਕਾਰੀ ਮੰਗ ਸਕਦਾ ਹੈ। ਪੁਰਾਣੇ ਗਾਹਕਾਂ ਦੇ ਖਾਤਿਆਂ ਨੂੰਅਲਰਟ ਨਾਲ ਜੋੜਨ ਜਾਂ ਉਸਨੂੰ ਹਟਾਉਣ ਦੇ ਸਬੰਧ ’ਚ ਬੈਂਕ ਤਿਆਰ ਹੋਣ ਵਾਲੀ ਨੀਤੀ ਦੇ ਮੁਤਾਬਕ ਕੰਮ ਕਰੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




