Breaking NewsD5 specialNewsSports

IPL 2021 :  ਐਮਐਸ ਧੋਨੀ ਨੇ ਰੋਹਿਤ ਸ਼ਰਮਾ ਨੂੰ ਦੱਸਿਆ ਲਾਲਚੀ, Video ਵਾਇਰਲ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2021 (IPL 2021) ਤੋਂ ਪਹਿਲਾਂ ਐਮਐਸ ਧੋਨੀ  ( MS Dhoni IPL Monk Video)  ਦਾ ਨਵਾਂ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਇਸ ਵਿੱਚ ਧੋਨੀ ਸਿਰ ਮੁੰਡਵਾ ਕੇ ਬੋਧ ਭਿਕਸ਼ੁਆਂ ਵਰਗੇ ਕੱਪੜੇ ਪਾ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਹੁਣ ਐਮਐਸ ਧੋਨੀ ਦੀ ਇਸ ਲੁਕ  ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆ ਗਈ ਹੈ। ਦਰਅਸਲ ਐਮਐਸ ਧੋਨੀ  ਨੇ ਇਹ ਲੁਕ ਆਈਪੀਐਲ ਐਡ ਲਈ ਕੀਤੀ ਹੈ । ਧੋਨੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਿਆ ਹੈ ਅਤੇ ਇਸ ਵਿੱਚ ਉਹ ਰੋਹਿਤ ਸ਼ਰਮਾ ਨੂੰ ਲਾਲਚੀ ਦੱਸ ਰਹੇ ਹਨ।

ਲਓ ਦਿੱਲੀ ਬਾਰਡਰ ‘ਤੇ ਮੁੜ ਗਰਜੇਗਾ ਲੱਖਾ ਸਿਧਾਣਾ,ਕਿਸਾਨਾਂ ਦੇ ਪ੍ਰਧਾਨ ਨੇ ਹੱਕ ‘ਚ ਕਰਤਾ ਵੱਡਾ ਐਲਾਨ

ਐਮਐਸ ਧੋਨੀ  ਇਸ ਵੀਡੀਓ ‘ਚ ਕੁੱਝ ਬੱਚਿਆਂ ਨੂੰ ਰੋਹਿਤ ਸ਼ਰਮਾ ਦੀ ਕਹਾਣੀ ਸੁਣਾਉਂਦੇ ਹਨ। ਜਿਸ  ‘ਚ ਉਹ ਕਹਿੰਦੇ ਹਨ, ਅੱਜ ਦਾ ਟਾਪਿਕ ਹੈ ਲਾਲਚ। ਇਹ ਕਹਾਣੀ ਹੈ ਹਿਟਮੈਨ ਰੋਹਿਤ ਦੀ। ਇੱਕ ਵਾਰ ਸ਼ੇਰ ਦੇ ਮੂੰਹ ‘ਤੇ ਖੂਨ ਲੱਗ ਗਿਆ। ਪੰਜ ਵਾਰ ਜਿੱਤਣ  ਤੋਂ ਬਾਅਦ ਵੀ ਉਸਦਾ ਢਿੱਡ ਨਹੀਂ ਭਰਿਆ। ਵੀਵੋ ਆਈਪੀਐਲ ‘ਚ ਇੰਡੀਆ ਦਾ ਨਵਾਂ ਮੰਤਰ ਹੈ। ਜੇਕਰ ਲਾਲਚ ਨਾਲ ਜਿੱਤਣ ਦੀ ਭੁੱਖ ਵੱਧਦੀ ਹੈ ਤਾਂ ਲਾਲਚ ਕੂਲ ਹ।  ਵੀਡੀਓ ‘ਚ ਧੋਨੀ ਤੋਂ ਬੱਚਾ ਪੁੱਛਦਾ ਹੈ, ਕੀ ਹਿਟਮੈਨ ਫਿਰ ਹੈਟਰਿਕ ਲਗਾਵੇਗਾ ?  ਤਾਂ ਇਸ ਤੇ ਧੋਨੀ  ਕਹਿੰਦੇ ਹਨ –  ਇਹ ਤਾਂ ਸਮਾਂ ਹੀ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button