Breaking NewsD5 specialNewsSports

Indian Premier League ‘ਚ RCB ਦੇ ਖਿਡਾਰੀਆਂ ਨੂੰ Sanjay Bangar ਸਿਖਾਉਣਗੇ ਬੱਲੇਬਾਜ਼ ਦੇ ਗੁਰ

ਨਵੀਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਲਈ ਰਾਇਲ ਚੈਲੇਂਜਰਜ਼ ਬੰਗਲੌਰ ਨੇ ਸੰਜੈ ਬਾਂਗਰ ਨੂੰ ਵੱਡੀ ਜ਼ਿੰਮੇਦਾਰੀ ਦਿੱਤੀ ਹੈ। ਆਰਸੀਬੀ ਨੇ ਬਾਂਗਰ ਨੂੰ ਬੈਂਟਿੰਗ ਕੰਸਲਟੇਂਟ ਬਣਾਇਆ ਹੈ। ਆਈਪੀਐਲ ਦੇ ਇਤਿਹਾਸ ‘ਚ ਆਰਸੀਬੀ ਇੱਕ ਵਾਰ ਵੀ ਖ਼ਿਤਾਬ ਜਿੱਤਣ ਵਿੱਚ ਨਾਕਾਮ ਰਹੀ ਹੈ, ਜਦਕਿ ਟੀਮ ਦੇ ਕੋਲ ਵਿਰਾਟ ਕੋਹਲੀ ਵਰਗਾ ਕਪਤਾਨ ਅਤੇ ਏਬੀ ਡੀਵਿਲੀਅਰਸ ਵਰਗਾ ਵਿਸਫੋਟਕ ਬੱਲੇਬਾਜ਼ ਮੌਜੂਦ ਹਨ। ਬਾਂਗਰ ਹੁਣ ਵਿਰਾਟ ਕੋਹਲੀ ਦੀ ਟੀਮ ਦੇ ਖਿਡਾਰੀਆਂ ਨੂੰ ਬੱਲੇਬਾਜ਼ੀ ਦੇ ਗੁਰ ਦੱਸਣਗੇ। ਬਾਂਗਰ ਸਾਲ 2014 ਤੋਂ 2019 ਤੱਕ ਭਾਰਤੀ ਟੀਮ ਦੇ ਬੈਟਿੰਗ ਕੋਚ ਰਹਿ ਚੁੱਕੇ ਹਨ।

BREAKING-ਦਿੱਲੀ ਪੁਲਿਸ ਦਾ ਕਿਸਾਨਾਂ ਨੂੰ ਨਵਾਂ ਝਟਕਾ!ਕੀਤੀ ਵੱਡੀ ਕਾਰਵਾਈ!

ਉਥੇ ਹੀ ਆਈਪੀਐਲ ‘ਚ ਬਾਂਗਰ ਕਿੰਗਜ਼ ਇਲੈਵਨ ਪੰਜਾਬ ਫਰੈਂਚਾਇਜ਼ੀ ਨਾਲ ਜੁੜੇ ਹੋਏ ਸਨ। ਆਈਪੀਐਲਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਹੋਣੀ ਹੈ। ਸੰਜੈ ਬਾਂਗਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਬੱਲੇਬਾਜ਼ਾਂ ਦੇ ਪ੍ਰਦਰਸ਼ਨ ‘ਚ ਸੁਧਾਰ ਕਰਾਇਆ। ਇਹ ਗੱਲ ਆਪਣੇ ਆਪ ਵਿਰਾਟ ਕੋਹਲੀ ਕਹਿ ਚੁੱਕੇ ਹਨ। ਬਾਂਗਰ ਦੇ ਕਾਰਜਕਾਲ ਦੇ ਦੌਰਾਨ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਕਈ ਵੱਡੇ ਰਿਕਾਰਡ ਬਣਾਏ ਹਨ। ਉਨ੍ਹਾਂ ਦੇ ਕਾਰਜਕਾਲ ‘ਚ ਭਾਰਤੀ ਬੱਲੇਬਾਜ਼ਾਂ ਨੇ 100 ਤੋਂ ਜ਼ਿਆਦਾ ਸੈਂਕੜੇ ਲਗਾਏ, ਨਾਲ ਹੀ ਟੀਮ ਇੰਡੀਆ ਨੇ 30 ਟੈਸਟ ਅਤੇ 82 ਵਨਡੇ ਮੈਚਾਂ ‘ਚ ਜਿੱਤ ਹਾਸਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button