Breaking NewsInternationalNews

ਕੈਨੇਡਾ : Indian jewellery Shop ‘ਚ ਘੁਸੇ ਲੁਟੇਰੇ ਪਰ ਹੁਣ ਨਹੀਂ ਕਰਨਗੇ ਹਿੰ‍ਮਤ

ਮਿਸੀਸਾਗਾ : ਕੈਨੇਡਾ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਸੁਨਿਆਰ ਦੀ ਦੁਕਾਨ ਦੇ ਕਰਮਚਾਰੀਆਂ ਨੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਾ ਸਿਰਫ ਦੁਕਾਨ ਨੂੰ ਲੁੱਟਣ ਤੋਂ ਬਚਾਇਆ ਸਗੋਂ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਬਦਮਾਸ਼ਾਂ ਨੂੰ ਵੀ ਅਜਿਹਾ ਸਬਕ ਸਿਖਾਇਆ ਹੈ ਕਿ ਉਹ ਦੁਬਾਰਾ ਉੱਥੇ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਨਗੇ।

Read Also ਕੈਨੇਡਾ ਦੀ ਪੂਰੀ ਦੁਨੀਆ ਨੂੰ ਅਪੀਲ, ਸਾਡੇ ਦੇਸ਼ ‘ਚ ਨਾ ਭੇਜੀਆਂ ਜਾਣ ਚਿੱਠੀਆਂ

ਦਰਅਸਲ ਕੈਨੇਡਾ ਦੇ ਮਿਸੀਸਾਗਾ ‘ਚ ਸਥਿਤ ਭਾਰਤੀ ਮੂਲ ਦੀ ਸੁਨਿਆਰ ਦੀ ਅਸ਼ੋਕ ਜਵੈਲਰਜ਼ ‘ਚ ਨਾਕਾਬਪੋਸ਼ ਹਥਿਆਰਬੰਦ ਚਾਰ ਲੁਟੇਰਿਆਂ ਨੇ ਖਿੜਕੀ ਤੋੜ ਕੇ ਅੰਦਰ ਵੜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉਸੇ ਵੇਲੇ ਆਪਣੀ ਜਾਨ ਬਚਾਉਣੀ ਭਾਰੀ ਪੈ ਗਈ ਜਦੋਂ ਸੁਨਿਆਰੇ ਦੀ ਦੁਕਾਨ ‘ਚ ਮੌਜੂਦ ਕਰਮਚਾਰੀ ਤਲਵਾਰਾਂ ਲੈ ਕੇ ਉਨ੍ਹਾਂ ‘ਤੇ ਟੁੱਟ ਪਏ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Punjabis at Ashok Jewellers fight off a robbery in Mississauga today evening. All caught on CCTV.

Posted by Kirpal Bhogal on Wednesday, November 21, 2018

ਮੀਡੀਆ ਰਿਪੋਰਟ ਦੇ ਮੁਤਾਬਕ ਜਦੋਂ ਦੁਕਾਨ ‘ਚ ਚਾਰ ਨਕਾਬਪੋਸ਼ ਲੁਟੇਰਿਆਂ ਨੇ ਖਿੜਕੀ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਸੇ ਵੇਲੇ ਦੁਕਾਨ ‘ਚ ਵਿੱਚ ਇੱਕ ਮਹਿਲਾ ਗਾਹਕ ਅਤੇ ਕਰਮਚਾਰੀ ਮੌਜੂਦ ਸਨ। ਚਸ਼ਮਦੀਦਾਂ ਅਨੁਸਾਰ ਇਨ੍ਹਾਂ ਬਦਮਾਸ਼ਾਂ ਕੋਲ ਹਥੌੜਾ ਅਤੇ ਬੰਦੂਕ ਵੀ ਸੀ। ਜਦੋਂ ਬਦਮਾਸ਼ਾਂ ਨੇ ਖਿੜਕੀ ਤੋੜੀ ਉਸੇ ਵੇਲੇ ਦੁਕਾਨ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਤਲਵਾਰਾਂ ਨਾਲ ਖਦੇੜ ਦਿੱਤਾ। ਲੁਟੇਰਿਆਂ ਵੱਲੋਂ ਕਰਮਚਾਰੀਆਂ ‘ਤੇ ਗੋਲੀਬਾਰੀ ਵੀ ਕੀਤੀ ਗਈ ਜਦੋਂ ਤੱਕ ਲੁਟੇਰੇ ਉਥੋਂ ਭੱਜ ਨਹੀਂ ਗਏ ਕਰਮਚਾਰੀਆਂ ਨੇ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button