Breaking NewsD5 specialNewsPunjab

ਮੌਤ ਦੀ ਮੰਡੀ ਬਣਿਆ ‘ਪੰਜਾਬ’ ! ਦੇਖੋ ਕਿਵੇਂ ਗੋਲੀਆਂ ਨਾਲ ਭੁੰਨਿਆ ਵੀਡੀਓ

ਜਲੰਧਰ : ਜਲੰਧਰ ਨੇੜਲੇ ਕਸਬਾ ਕਰਤਾਰਪੁਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਦੁਕਾਨਦਾਰ ਨੂੰ ਨਕਾਬਪੋਸ਼ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਕਰਤਾਰਪੁਰ ਦੇ ਗੰਗਸਰ ਬਜ਼ਾਰ ਵਿੱਚ ਸ਼ੀਤਲਾ ਮਾਤਾ ਮੰਦਰ ਕੋਲ ਡਿੰਪਲ ਗੱਡੀਆਂ ਦੀ ਨੰਬਰ ਪਲੇਟ ਬਨਾਉਣ ਦਾ ਕੰਮ ਕਰਦਾ ਸੀ। ਸ਼ਾਮ ਨੂੰ ਉਹ ਕੰਪਿਉਟਰ ‘ਤੇ ਕੁੱਝ ਕੰਮ ਕਰ ਰਿਹਾ ਸੀ ਕਿ ਨਕਾਬਪੋਸ਼ ਹਮਲਾਵਰ ਦੁਕਾਨ ‘ਚ ਵੜਿਆ ਅਤੇ ਡਿੰਪਲ ‘ਤੇ ਫਾਈਰਿੰਗ ਕਰ ਦਿੱਤੀ। ਦੁਕਾਨ ਵਿੱਚ ਮੌਜੂਦ ਦੂਜੇ ਕਰਮਚਾਰੀ ਨੇ ਭੱਜ ਕੇ ਆਪਣੀ ਜਾਣ ਬਚਾਈ।

Read Also ਗੋਲੀਆਂ ਦੀ ਅਵਾਜ਼ ਨਾਲ ਕੰਬ ਗਿਆ ਨਾਭਾ 50 ਲੱਖ ਵੀ ਲੈ ਗਏ ਬੰਦਾ ਵੀ ਮਾਰ ਗਏ

ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਨੇ ਸਿਰਫ ਛੇ ਸੈਕੰਡ ‘ਚ ਡਿੰਪਲ ਨੂੰ ਚਾਰ ਗੋਲੀਆਂ ਮਾਰੀਆਂ ਅਤੇ ਭੱਜ ਗਿਆ। ਜ਼ਖਮੀ ਹਾਲਤ ‘ਚ ਡਿੰਪਲ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਿੰਪਲ ‘ਤੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਜਲਦ ਕੋਈ ਖੁਲਾਸਾ ਹੋਣ ਦੀ ਉਮੀਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button