Breaking NewsIndiaInternationalNews

ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ‘ਚ ਸਭ ਤੋਂ ਜ‍ਿਆਦਾ ਬੱਚਿਆਂ ਦਾ ਜਨ‍ਮ

ਨਿਊਯਾਰਕ : ਯੂਨੀਸੈਫ ਨੇ ਮੰਗਲਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਅਨੁਸਾਰ ਭਾਰਤ ਵਿਚ 69,944 ਬੱਚੇ ਜਨਮ ਲਿਆ ਇਹ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਚੀਨ ‘ਚ 44940 ਬੱਚਿਆਂ ਦਾ ਜਨਮ ਹੋਇਆ ਤੇ ਨਾਈਜੀਰੀਆ ‘ਚ 25685 ਬੱਚੇ ਪੈਦਾ ਹੋਏ। ਬਾਲ ਅਧਿਕਾਰਾਂ ਨਾਲ ਸਬੰਧਤ ਪ੍ਰਸਤਾਵ ਨੂੰ ਅਪਨਾਉਣ ਦੀ 2019 ਵਿੱਚ 30ਵੀਂ ਵਰ੍ਹੇ ਗੰਢ ਹੈ। ਇਸ ਮੌਕੇ ‘ਤੇ ਯੂਨੀਸੈਫ ਪੂਰੇ ਸਾਲ ਦੁਨੀਆ ਭਰ ਵਿੱਚ ਪ੍ਰੋਗਰਾਮ ਆਯੋਜਿਤ ਕਰੇਗਾ।ਯੂਨੀਸੈਫ ਦੀ ਉਪ ਕਾਰਜਕਾਰੀ ਨਿਰਦੇਸ਼ਕ ਚਾਰਲੋਟ ਨੇ ਕਿਹਾ ਕਿ ਨਵੇਂ ਸਾਲ ‘ਤੇ ਸਭ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਹਰ ਬੱਚੇ ਦੇ ਅਧਿਕਾਰ ਪੂਰੇ ਹੋਣ।

Read Also ਨਿੱਕੇ ਨਿੱਕੇ ਬੱਚਿਆਂ ਦੀ ਆਹ ਪੇਸ਼ਕਾਰੀ ਪਹਿਲਾਂ ਕਦੇ ਨਹੀਂ ਵੇਖੀ ਹੋਣੀ

ਇਸ ਦੀ ਸ਼ੁਰੂਆਤ ਬੱਚੇ ਦੇ ਜ਼ਿੰਦਾ ਰਹਿਣ ਦੇ ਅਧਿਕਾਰ ਨਾਲ ਹੋਣੀ ਚਾਹੀਦੀ ਹੈ। ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ‘ਚ ਇਸ ਦਿਨ 44,940 ਬੱਚੇ, ਨਾਈਜ਼ੀਰੀਆ ‘ਚ 25,685, ਪਾਕਿਸਤਾਨ ‘ਚ 15,112, ਇੰਡੋਨੇਸ਼ੀਆ ‘ਚ 13,256, ਅਮਰੀਕਾ ‘ਚ 11,086, ਡੇਮੋਕ੍ਰੇਟੀਕ ਰਿਪਬਲੀਕ ਆਫ ਕੋਨਗੋ 10,052 ਅਤੇ ਬਾਂਗਲਾਦੇਸ਼ ‘ਚ 8,428 ਬੱਚਿਆਂ ਦੇ ਜਨਮ ਹੋਏ ਹਨ। 2017 ‘ਚ 10 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਜਨਮ ਵਾਲੇ ਦਿਨ ਹੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆ ਵਿਚ ਕੁਲ 3 ,95 ,072 ਬੱਚੇ ਪੈਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button