Breaking NewsD5 specialNewsSports

India ਨੇ ਰੋਮਾਂਚਕ ਮੁਕਾਬਲੇ ‘ਚ Olympic champion Argentina ਨੂੰ 3-0 ਨਾਲ ਹਰਾਇਆ

ਅਰਜਨਟੀਨਾ : ਭਾਰਤੀ ਪੁਰਸ਼ ਹਾਕੀ ਟੀਮ ਨੇ ਐਫਆਈਐਚ ਪ੍ਰੋ ਲੀਗ ਦੇ ਮੁਕਾਬਲੇ ‘ਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3 – 0 ਨਾਲ ਹਰਾ ਦਿੱਤਾ। ਭਾਰਤ ਲਈ ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਮਨਦੀਪ ਸਿੰਘ ਨੇ ਇੱਕ – ਇੱਕ ਗੋਲ ਕੀਤੇ ਅਤੇ ਆਪਣੀ ਟੀਮ ਨੂੰ ਜਿੱਤ ਦਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਭਾਰਤ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਅਰਜਨਟੀਨਾ ਨੂੰ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ਼ ਕੀਤੀ ਸੀ। ਭਾਰਤ ਲਈ ਆਪਣਾ 50ਵਾਂ ਅੰਤਰਰਾਸ਼ਟਰੀ ਮੈਚ ਖੇਲ ਰਹੇ ਕ੍ਰਿਸ਼ਨ ਬਹਾਦੁਰ ਪਾਠਕ ਨੇ ਪਹਿਲਾਂ ਕੁਆਰਟਰ ‘ਚ ਅਰਜਨਟੀਨਾ ਨੂੰ ਤਿੰਨ ਗੇਂਦਾਂ ਬਣਾਉਣ ਤੋਂ ਰੋਕ ਦਿੱਤਾ। ਮੈਚ ਦੇ 11ਵੇਂ ਮਿੰਟ ‘ਚ ਹਰਮਨਪ੍ਰੀਤ ਨੇ ਗੋਲ ਕਰਕੇ ਟੀਮ ਨੂੰ ਇੱਕ ਲੀਡ ਦਿਵਾ ਦਿੱਤੀ।

ਦੇਖੋ ਦੀਪ ਸਿੱਧੂ ਦੀ ਜ਼ਮਾਨਤ ‘ਤੇ ਅਦਾਲਤ ਦਾ ਕੀ ਆਇਆ ਫੈਸਲਾ,ਹੁਣ ਆਵੇਗਾ ਜੇਲ੍ਹ ਚੋਂ ਬਾਹਰ?

ਹਰਮਨਪ੍ਰੀਤ ਨੂੰ ਦੋ ਦਿਨਾਂ ‘ਚ ਇਹ ਤੀਜਾ ਗੋਲ ਸੀ। ਦੂਜੇ ਕੁਆਰਟਰ ‘ਚ ਅਰਜਨਟੀਨਾ ਨੇ ਮੁਕਾਬਲਾ ਦੀ ਕੋਸ਼ਿਸ਼ ਕੀਤੀ ਅਤੇ ਭਾਰਤੀ ਟੀਮ ‘ਤੇ ਦਬਾਅ ਵਧਾਇਆ ਪਰ ਲਲਿਤ ਨੇ 25ਵੇਂ ਮਿੰਟ ‘ਚ ਗੋਲ ਕਰ ਭਾਰਤ ਦੀ ਵਾਧੇ ਨੂੰ 2-0 ਕਰ ਦਿੱਤਾ। ਤੀਸਰੇ ਕੁਆਰਟਰ ‘ਚ ਭਾਰਤ ਨੇ ਇੱਕ ਵਾਰ ਫਿਰ ਅਰਜਨਟੀਨਾ ਨੂੰ ਰੋਕ ਰੱਖਿਆ । ਚੌਥਾ ਕੁਆਰਟਰ ਖ਼ਤਮ ਹੋਣ ਤੋਂ ਠੀਕ ਪਹਿਲਾਂ 58ਵੇਂ ਮਿੰਟ ਵਿੱਚ ਮਨਦੀਪ ਨੇ ਗੋਲ ਕਰ ਟੀਮ ਨੂੰ ਵਾਧੇ 3 – 0 ਕਰ ਦਿੱਤੀ। ਨਿਰਧਾਰਤ ਸਮਾਂ ਤੱਕ ਅਰਜਨਟੀਨਾ ਦੀ ਟੀਮ ਵਾਪਸੀ ਨਹੀਂ ਕਰ ਸਕੀ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਹੁਣ ਅਰਜਨਟੀਨਾ ਦੇ ਖਿਲਾਫ 13 ਅਤੇ 14 ਅਪ੍ਰੈਲ ਨੂੰ ਦੋ ਦੋਸਤਾਨਾ ਮੁਕਾਬਲਾ ਖੇਡੇਗਾ। ਇਸ ਤੋਂ ਬਾਅਦ ਭਾਰਤੀ ਟੀਮ ਲੰਦਨ ‘ਚ ਅੱਠ ਅਤੇ ਨੌਂ ਮਈ ਨੂੰ ਗ੍ਰੇਟ ਬ੍ਰਿਟੇਨ ਦੇ ਖਿਲਾਫ ਪ੍ਰੋ ਲੀਗ ਦੇ ਮੁਕਾਬਲੇ ਖੇਡੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button