Breaking NewsD5 specialEntertainmentNewsPoliticsPunjab

ਸਿੱਧੂ ਦੇ ਘਰ ਪੁੱਜੇ ਕਪਿਲ ਸ਼ਰਮਾ, ਗੁਰੂ ਨੇ ਇਸ ਅੰਦਾਜ਼ ‘ਚ ਕੀਤਾ ਕਾਮੇਡੀ ਕਿੰਗ ਦਾ ਸਵਾਗਤ

ਜਲੰਧਰ : ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੇ ਦਿਨ ਅੰਮ੍ਰਿਤਸਰ ‘ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ। ਕਪਿਲ ਅਤੇ ਨਵਜੋਤ ਸਿੱਧੂ ਦੀ ਮੁਲਾਕਾਤ ਦੀਆਂ ਤਸਵੀਰਾਂ ਸਿੱਧੂ ਵੱਲੋਂ ਆਪਣੇ ਫੇਸਬੁਕ ਪੇਜ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।

ਤਸਵੀਰਾਂ ‘ਚ ਕਪਿਲ ਸ਼ਰਮਾ ਅਤੇ ਨਵਜੋਤ ਸਿੰਘ ਸਿੱਧੂ ਇੱਕਠੇ ਗੱਲਬਾਤ ਕਰਦੇ ਅਤੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ।  ਜਿਵੇਂ ਹੀ ਸੋਸ਼ਲ ਮੀਡੀਆ ‘ਤੇ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ, ਉਦੋਂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਨਵਜੋਤ ਸਿੱਧੂ ਦੀ ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਹੋ ਸਕਦੀ ਹੈ।

ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਦੋਵਾਂ ਵਿੱਚੋਂ ਕਿਸੇ ਨੇ ਵੀ ਆਧਿਕਾਰਿਕ ਤੌਰ ‘ਤੇ ਨਹੀਂ ਕੀਤੀ। ਉਥੇ ਹੀ ਕਪਿਲ ਸ਼ਰਮਾ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਸ਼੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੁੰਦਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿੱਥੇ ਉਹ ਨਤਮਸਤਕ ਹੋਏ ਅਤੇ ਅਰਦਾਸ ਕੀਤੀ।

🔴LIVE🔴ਜੇਕਰ ਤੁਸੀਂ ਵੀ ਇਸ ਭਿਆਨਕ ਬਿਮਾਰੀ ਤੋਂ ਹੋ ਪੀੜ੍ਹਤ ,ਤਾਂ ਘਬਰਾਉਣਾ ਨਹੀਂ, ਡਾ.ਬਲਵਿੰਦਰ ਸਿੰਘ ਕੋਲ ਹੈ ਇਲਾਜ਼…

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button