Breaking NewsIndiaNewsSports

IND vs NZ : ਟੀਮ ਇੰਡੀਆ ਨੂੰ ਨਿਊਜੀਲੈਂਡ ਨੇ ਦਿੱਤਾ 244 ਦੌੜਾਂ ਦਾ ਟੀਚਾ

ਨਵੀਂ ਦਿੱਲੀ : ਟੀਮ ਇੰਡੀਆ ਨਿਊਜੀਲੈਂਡ ਦੇ ਖਿਲਾਫ਼ ਤੀਜਾ ਵਨਡੇ ਅੱਜ ਮਾਊਂਟ ਮਾਉਂਗਾਨੁਈ ਵਿੱਚ ਖੇਡ ਰਹੀ ਹੈ। ਭਾਰਤੀ ਟੀਮ ਪੰਜ ਵਨਡੇ ਦੀ ਸੀਰੀਜ ਵਿੱਚ 2 – 0 ਨਾਲ ਅੱਗੇ ਹੈ। ਨਿਊਜੀਲੈਂਡ ਨੇ ਟਾਸ ਜਿੱਤਕੇ ਪਹਿਲਾਂ ਬੈਟਿੰਗ ਦਾ ਫੈਸਲਾ ਕੀਤਾ ਜਦਕਿ ਸ਼ੁਰੂਆਤ ਚੰਗੀ ਨਹੀਂ ਰਹੀ। ਨਿਊਜ਼ੀਲੈਂਡ ਨੇ 59 ਦੌੜਾਂ ‘ਤੇ ਆਪਣੀਆਂ ਤਿੰਨ ਵਿਕਟਾਂ ਗੁਆ ਲਈਆਂ ਸੀ। ਭਾਰਤੀ ਟੀਮ ਦੇ ਮੁਹਮੰਦ ਸ਼ੰਮੀ ਨੇ ਨਿਊਜ਼ੀਲੈਂਡ ਦਾ ਪਹਿਲਾ ਵਿਕਟ ਲੈ ਕਾਲਿਨ ਮੁਨਰੋ ਨੂੰ ਆਊਟ ਕੀਤਾ। ਮੈਚ ‘ਚ ਟੇਲਰ ਵੀ 93 ਦੌੜਾਂ ਬਣਾ ਆਊਟ ਹੋ ਗਏ ਤੇ ਆਪਣਾ 18ਵਾਂ ਸੈਂਕੜਾ ਬਣਾਉਣ ਤੋਂ ਰਹਿ ਗਏ।

Read Also ਸਿਡਨੀ ਟੈਸਟ ਲਈ ਟੀਮ ਇੰਡੀਆ ਦੇ 13 ਖਿਡਾਰੀਆਂ ਦਾ ਐਲਾਨ

ਇਸ ਮੈਚ ਨਾਲ ਚਾਰ ਮਹੀਨੇ ਬਾਅਦ ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਦੋ ਵਿਕਟਾਂ ਲਈਆਂ। ਪੂਰੇ ਮੈਚ ‘ਚ ਸ਼ੰਮੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ। ਨਿਊਜ਼ੀਲੈਂਡ ਦੀ ਟੀਮ 49 ਓਵਰਾਂ ‘ਚ ਆਲ ਆਊਟ ਹੋ ਕੇ ਭਾਰਤ ਨੂੰ 244 ਦੌੜਾਂ ਦਾ ਟੀਚਾ ਦਿੱਤਾ ਹੈ। ਮੈਚ ‘ਚ ਇਸ ਵਾਰ ਐਮਐਸ ਧੋਨੀ ਦੀ ਥਾਂ ਹਾਰਦਿਕ ਪਾਂਡਿਆ ਦੀ ਵਾਪਸੀ ਹੋਈ ਸੀ। ਦੇਖਦੇ ਹਾਂ ਕਿ ਹਾਰਦਿਕ ਦੀ ਵਾਪਸੀ ਟੀਮ ਲਈ ਕਿੰਨੀ ਸਹੀ ਸਾਬਤ ਹੁੰਦੀ ਹੈ। ਫਿਲਹਾਲ 5 ਮੈਚਾਂ ਦੀ ਸੀਰੀਜ਼ ‘ਚ ਭਾਰਤ ਕ੍ਰਿਕਟ ਟੀਮ 2-0 ਨਾਲ ਅੱਗੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button