ਸਿਡਨੀ ਟੈਸਟ ਲਈ ਟੀਮ ਇੰਡੀਆ ਦੇ 13 ਖਿਡਾਰੀਆਂ ਦਾ ਐਲਾਨ

Girl in a jacket
Like
Like Love Haha Wow Sad Angry
Girl in a jacket

ਸਿਡਨੀ : ਭਾਰਤ ਤੇ ਆਸਟ੍ਰੇਲੀਆ ਦੇ ਵਿਚ ਚਲ ਰਹੀ ਟੈਸਟ ਸੀਰੀਜ਼ ਦਾ ਚੌਥਾ ਅਤੇ ਅਖੀਰਲਾ ਟੈਸਟ ਮੈਚ ਵੀਰਵਾਰ ਨੂੰ ਸਿਡਨੀ ਕ੍ਰਿਕਟ ਗ੍ਰਾਉਂਡ ‘ਚ ਖੇਡਿਆ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬੀਸੀਸੀਆਈ ਨੇ ਭਾਰਤੀ ਟੀਮ ਦੇ 13 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ‘ਚ ਰਵੀਚੰਦਰਨ ਅਸ਼ਵੀਨ ਫਿਟਨੈੱਸ ਟੈਸਟ ‘ਚ ਫੇਲ੍ਹ ਹੋ ਗਏ ਹਨ। ਭਾਰਤ ਨੇ ਮੈਲਬਰਨ ਟੈਸਟ ਸੀਰੀਜ਼ ਜਿੱਤ ਕੇ ਭਾਰਤ ਨੂੰ 2-1 ਨਾਲ ਅੱਗੇ ਕੀਤਾ ਹੈ। ਹੁਣ ਟੀਮ ਇੰਡੀਆ ਦੇ ਸਾਹਮਣੇ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਦਾ ਪਹਿਲਾ ਮੌਕਾ ਹੈ। 13 ਮੈਂਬਰੀ ਟੀਮ ‘ਚ ਓਪਨਰ ਬੱਲੇਬਾਜ਼ ਦੇ ਤੌਰ ‘ਤੇ ਕੇਐਲ ਰਾਹੁਲ ਦਾ ਨਾਂਅ ਹੈ।

Read Also ਭਾਰਤ ਨੇ ਟੈਸਟ ਸੀਰੀਜ ‘ਚ ਆਸਟ੍ਰੇਲੀਆ ਨੂੰ 31 ਦੌੜਾਂ ਨਾਲ ਦਿੱਤੀ ਮਾਤ

ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਵੀ ਭਾਰਤੀ ਸਕਵਾਰਡ ਤੋਂ ਬਾਹਰ ਹਨ ਜਦਕਿ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਅਸ਼ਵੀਨ ਨੇ ਐਡੀਏਡ ‘ਚ ਖੇਡੇ ਗਏ ਟੈਸਟ ‘ਚ 6 ਵਿਕਟ ਲਏ ਸੀ। ਇਸ ਤੋਂ ਇਲਾਵਾ ਐਲਾਨ ਕੀਤੀ ਗਈ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਅਜਿੰਕੀਆ ਰਹਾਣੇ (ਉੱਪ ਕਪਤਾਨ) ਕੇਐਲ ਰਾਹੁਲ, ਮਿਅੰਕ ਅਗ੍ਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ੀਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਆਰ.ਅਸ਼ਵੀਨ, ਮੁਹਮੰਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ।

Like
Like Love Haha Wow Sad Angry
Girl in a jacket

LEAVE A REPLY