Breaking NewsD5 specialNewsSports

ICC ਸਾਫਟ ਸਿਗਨਲ Rules ‘ਚ ਸੋਧ ਕਰਨ ‘ਤੇ ਕਰ ਰਿਹੈ ਵਿਚਾਰ

ਦੁਬਈ : ਆਈਸੀਸੀ ਅੰਤਰਰਾਸ਼ਟਰੀ ਕ੍ਰਿਕੇਟ ‘ਚ ਸਾਫਟ ਸਿਗਨਲ ਦੇ ਨਿਯਮ ‘ਚ ਸੋਧ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਹਾਲ ਹੀ ‘ਚ ਫੀਲਡ ਅੰਪਾਇਰਾਂ ਦੇ ਸਾਫਟ ਸਿਗਨਲ ਨੂੰ ਲੈ ਕੇ ਕਾਫ਼ੀ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਆਈਸੀਸੀ ਇਸ ਨਿਯਮ ਵਿੱਚ ਬਦਲਾਅ ਕਰ ਸਕਦਾ ਹੈ। ਇਸ ਸਮੇਂ ਚੱਲ ਰਹੀ ਖਬਰਾਂ ਮੁਤਾਬਕ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਵਰਚੂਅਲ ਰੂਪ ਨਾਲ ਹੋਈ ਆਈਸੀਸੀ ਬੋਰਡ ਦੀ ਬੈਠਕ ਵਿੱਚ ਇਸ ਮੁੱਦੇ ਨੂੰ ਸਭ ਦੇ ਸਾਹਮਣੇ ਚੁੱਕਿਆ ਅਤੇ ਉਨ੍ਹਾਂ ਨੂੰ ਬਾਕੀ ਮੈਬਰਾਂ ਦਾ ਵੀ ਸਾਥ ਮਿਲਿਆ, ਜੋ ਇਸ ਗੱਲ ਤੋਂ ਸਹਿਮਤ ਸਨ ਕਿ ਫੀਲਡ ਅੰਪਾਇਰ ਦੇ ਸਾਫਟ ਸਿਗਨਲ ਆਊਟ ਦੇਣ ਦੇ ਨਿਯਮ ‘ਚ ਬਦਲਾਅ ਦੀ ਲੋੜ ਹੈ।

ਲਓ ਵਿਦਿਆਰਥੀਆਂ ਨੇ ਬੰਦ ਦੌਰਾਨ ਹੀ ਕੀਤਾ ਅਜਿਹਾ ਐਲਾਨ !ਡਰੀ ਕੇਂਦਰ ਸਰਕਾਰ, ਕਿਸਾਨਾਂ ‘ਚ ਆਇਆ ਦੁੱਗਣਾ ਜੋਸ਼ !

ਦਰਅਸਲ ਹਾਲ ਹੀ ‘ਚ ਭਾਰਤ ਅਤੇ ਇੰਗਲੈਂਡ ਦੇ ਵਿੱਚ ਅਹਿਮਦਾਬਾਦ ‘ਚ ਹੋਏ ਚੌਥੇ ਟੀ – 20 ਮੁਕਾਬਲੇ ਦੇ ਦੌਰਾਨ ਅੰਪਾਇਰ ਦੇ ਸਾਫਟ ਸਿਗਨਲ ਦੀ ਵਜ੍ਹਾ ਤੋਂ ਨਾਲ ਕਾਫ਼ੀ ਵਿਵਾਦ ਦੇਖਣ ਨੂੰ ਮਿਲਿਆ ਸੀ। ਇੰਗਲੈਂਡ ਦੇ ਤੇਜ਼ ਬੱਲੇਬਾਜ਼ ਸੈਮ ਕਰਨ ਦੀ ਗੇਂਦ ‘ਤੇ ਡੇਵਿਡ ਮਲਾਨ ਨੇ ਫਾਇਨ ਲੇਗ ‘ਤੇ ਸੂਰਿਆ ਕੁਮਾਰ ਦਾ ਕੈਚ ਫੜਿਆ ਸੀ, ਪਰ ਗੇਂਦ ਜ਼ਮੀਨ ਨੂੰ ਲੱਗਦੀ ਹੋਈ ਨਜ਼ਰ ਆ ਰਹੀ ਸੀ ਅਤੇ ਫੀਲਡ ਅੰਪਾਇਰ ਨੇ ਮਾਮਲੇ ਨੂੰ ਤੀਸਰੇ ਅੰਪਾਇਰ ਦੇ ਕੋਲ ਭੇਜਣ ਤੋਂ ਪਹਿਲਾਂ ਸਾਫਟ ਸਿਗਨਲ ਦੇ ਰੂਪ ‘ਚ ਆਊਟ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਤੀਸਰੇ ਅੰਪਾਇਰ ਨੇ ਨਾਟਆਊਟ ਦਾ ਪੁਖਤਾ ਪ੍ਰਮਾਣ ਨਾ ਮਿਲਣ ‘ਤੇ ਸੂਰਿਆ ਕੁਮਾਰ ਨੂੰ ਫੀਲਡ ਅੰਪਾਇਰ ਦੇ ਫ਼ੈਸਲੇ ਅਨੁਸਾਰ ਆਊਟ ਦੇ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button