Breaking NewsD5 specialNewsPunjab

ਸਰਬੱਤ ਦੇ ਭਲੇ ਲਈ ਘਰਾਂ ‘ਚ ਰਹਿ ਕੇ ਕੀਤੀ ਅਰਦਾਸ ਲਈ ਕੈਪਟਨ ਨੇ ਲੋਕਾਂ ਦਾ ਕੀਤਾ ਧੰਨਵਾਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਵਿਸਾਖੀ ਮੌਕੇ ਘਰ ਹੀ ਰਹਿ ਕੇ ਸਵੇਰੇ 11 ਵਜੇ ਅਰਦਾਸ ਕਰਨ ਦੀ ਕੀਤੀ ਅਪੀਲ ਉਤੇ ਮਿਲੇ ਭਰਵੇਂ ਹੁੰਗਾਰੇ ਲਈ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਸੋਮਵਾਰ ਨੂੰ ਲੋਕਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਸਰਬੱਦ ਦੇ ਭਲੇ ਲਈ ਆਪਣੇ ਹੀ ਘਰਾਂ ਵਿੱਚ ਰਹਿੰਦਿਆਂ ਅਰਦਾਸ ਕਰ ਕੇ ਵਿਸਾਖੀ ਦਾ ਪਾਵਨ ਤੇ ਪਵਿੱਤਰ ਤਿਉਹਾਰ ਮਨਾਇਆ। ਮੁੱਖ ਮੰਤਰੀ ਜਿਨ੍ਹਾਂ ਆਪਣੀ ਰਿਹਾਇਸ਼ ਵਿਖੇ ਵਿਸਾਖੀ ਦੀ ਅਰਦਾਸ ਕੀਤੀ ਨੇ ਇਹ ਆਸ ਜਤਾਈ ਕਿ ਲੋਕਾਂ ਵੱਲੋਂ ਇਕੱਠਿਆਂ ਕੀਤੀ ਗਈ ਅਰਦਾਸ ਪੰਜਾਬ ਨੂੰ ਸੁਰੱਖਿਅਤ ਰੱਖਦੀ ਹੋਈ ਖਤਰਨਾਕ ਕੋਰੋਨਾਵਾਇਰਸ ਖਿਲਾਫ ਜਿੱਤ ਯਕੀਨੀ ਬਣਾਏਗੀ।

CM Captain Amarinder Singh | ਮੁੱਖ ਮੰਤਰੀ ਕੈਪਟਨ LIVE | Punjab Coronavirus News | D5 Channel Punjabi

ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਘਰਾਂ ਵਿੱਚ ਹੀ ਰਹਿੰਦੇ ਹੋਏ ਇਸ ਵਾਰ ਰਵਾਇਤੀ ਤੇ ਜਾਹੋ-ਜਲਾਲ ਤਰੀਕੇ ਨਾਲ ਤਿਉਹਾਰ ਮਨਾਉਣ ਤੋਂ ਗੁਰੇਜ਼ ਕਰਨ। ਇਹੋ ਹੀ ਉਨ੍ਹਾਂ ਦੇ ਬੱਚਿਆਂ, ਸੂਬੇ ਅਤੇ ਦੇਸ਼ ਦੇ ਹਿੱਤ ਵਿੱਚ ਹੈ। ਇਸ ਔਖੀ ਘੜੀ ਵਿੱਚ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਵੀ ਮੰਗ ਹੈ ਕਿ ਸਾਰੇ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਲੋਕਾਂ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਸਮਾਜਿਕ ਦੂਰੀ ਯਕੀਨੀ ਬਣਾਏ ਰੱਖਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਤਿੰਨ ਹਫਤੇ ਪਹਿਲਾਂ ਲਗਾਈਆਂ ਕਰਫਿਊ/ਲੌਕਡਾਊਨ ਦੀਆਂ ਬੰਦਿਸ਼ਾਂ ਦੀ ਉਹ ਪਾਲਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬੀਆਂ ਦਾ ਅੰਦਰੂਨੀ ਜਜ਼ਬਾ ਤੇ ਉਚਾ ਮਨੋਬਲ ਇਕ ਵਾਰ ਫੇਰ ਸਾਹਮਣੇ ਆਇਆ। ਮੁੱਖ ਮੰਤਰੀ ਨੇ ਕਿਹਾ,”ਬਦਕਸਿਮਤੀ ਨਾਲ ਸਾਨੂੰ ਕਰਫਿਊ ਦੇ ਸਮੇਂ ਵਿੱਚ ਦੋ ਹਫਤਿਆਂ ਦਾ ਹੋਰ ਵਾਧਾ ਕਰਕੇ ਪਹਿਲੀ ਮਈ ਤੱਕ ਕਰਨਾ ਪਿਆ ਪਰ ਹਾਲਾਤ ਨਾਜ਼ੁਕ ਹੋਣ ਕਾਰਨ ਹੋਰ ਕੋਈ ਰਸਤਾ ਵੀ ਨਹੀਂ ਸੀ।” ਉਨ੍ਹਾਂ ਉਮੀਦ ਪ੍ਰਗਟਾਈ ਕਿ ਹੁਣ ਤੱਕ ਸੂਬਾ ਵੱਡੇ ਪੱਧਰ ‘ਤੇ ਇਸ ਮਹਾਮਾਰੀ ‘ਤੇ ਕਾਬੂ ਪਾਉਣ ਲਈ ਯੋਗ ਹੋਇਆ ਹੈ ਅਤੇ ਅੱਗੇ ਵੀ ਸਥਿਤੀ ਨੂੰ ਸਥਿਰ ਬਣਾਉਣ ਦੇ ਸਮਰਥ ਜਾਵੇਗਾ।

Big Breaking-ਗੁੱਟ ਕੱਟੇ ਜਾਣ ਤੋਂ ਬਾਅਦ ਹਸਪਤਾਲ ‘ਚੋ ਹੀ ASI ਦਾ ਪਹਿਲਾ ਵੱਡਾ ਬਿਆਨ, ਦੇਖੋ ਦਲੇਰੀ

ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਸਪਲਾਈ ਚੇਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਏਗੀ ਕਿ ਪਰਵਾਸੀ ਮਜ਼ਦੂਰਾਂ ਸਮੇਤ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਉਨ੍ਹਾਂ ਕਿਹਾ ਕਿ ਕਣਕ ਦੀ ਨਿਰਵਿਘਨ ਵਢਾਈ ਅਤੇ ਖਰੀਦ ਲਈ ਪ੍ਰਬੰਧ ਕੀਤੇ ਜਾ ਚੁੱਕੇ ਹਨ ਜੋ 15 ਅਪਰੈਲ ਤੋਂ ਸ਼ੁਰੂ ਹੋਣੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੂੰ ਲੌਕਡਾਊਨ/ਕਰਫਿਊ ‘ਚੋਂ ਹੌਲੀ-ਹੌਲੀ ਬਾਹਰ ਕੱਢਣ ਨੂੰ ਯਕੀਨੀ ਬਣਾਉਣ ਲਈ ਹੋਰ ਕਦਮ ਚੁੱਕੇ ਜਾਣਗੇ ਤਾਂ ਕਿ ਅਰਥਚਾਰੇ ਅਤੇ ਉਦਯੋਗ ਦੇ ਹਿੱਤ ਵਿੱਚ ਹਾਲਾਤ ਆਮ ਵਾਂਗ ਬਣਾਏ ਜਾ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button