Breaking NewsD5 specialNewsPunjabUncategorized

ਸ੍ਰੀ ਹਰਿਮੰਦਰ ਸਾਹਿਬ ਤੋਂ ਆਈ ਖ਼ਬਰ | CCTV ਤਸਵੀਰਾਂ ‘ਚ ਵੇਖੋ ਤੇ ਪਛਾਣੋ ਏਸ ਬੰਦ ਨੂੰ | Harmandir Sahib

ਅੰਮ੍ਰਿਤਸਰ : ਇਹ ਤਸਵੀਰਾਂ ਉਸ ਵਿਅਕਤੀ ਦੀਆਂ ਹਨ ਜਿਸ ਦੀ ਲਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚੋਂ ਮਿਲੀ ਹੈ। ਇਲਾਚੀ ਬੇਰੀ ਵਾਲੀ ਸਾਈਡ ‘ਤੇ ਛਬੀਲ ਦੇ ਸਾਹਮਣੇ ਇਹ ਨੌਜਵਾਨ ਸਰੋਵਰ ‘ਚ ਸ਼ੱਕੀ ਹਾਲਤ ‘ਚ ਡੁੱਬਿਆ ਤਾਂ ਮੌਕੇ ‘ਤੇ ਕੋਈ ਵੀ ਬਚਾਉਣ ਵਾਲਾ ਨਹੀਂ ਸੀ। ਸੂਤਰਾਂ ਮੁਤਾਬਕ ਇਹ ਵਿਅਕਤੀ ਕੱਪੜਿਆਂ ਸਣੇ ਸਰੋਵਰ ‘ਚ ਤੈਰ ਰਿਹਾ ਸੀ। ਇਸ ਤਰ੍ਹਾਂ ਦੀ ਹਰਕਤ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਇਸੇ ਲਈ ਮਾਮਲਾ ਸ਼ੱਕੀ ਜਾਪ ਰਿਹਾ ਹੈ।

Weather Report | ਪੰਜਾਬ ‘ਚ ਮੀਂਹ ਦਾ ਨਜ਼ਾਰਾ, ਵੇਖੋ ਕੁਦਰਤ ਦੇ ਰੰਗ | Mosm Punjab | Monsoon

ਪੁਲਿਸ ਮੁਤਾਬਕ ਇਸ ਵਿਅਕਤੀ ਦੀ ਉਮਰ ਕਰੀਬ 25 ਤੋਂ 30 ਸਾਲ ਹੈ। ਬੀਤੇ ਦਿਨ ਦੁਪਹਿਰ 3 ਵਜੇ ਦੇ ਕਰੀਬ ਇਹ ਸਰੋਵਰ ‘ਚ ਡੁੱਬਿਆ ਤਾਂ ਇਸ ਦੀ ਲਾਸ਼ ਰਾਤ ਡੇਢ ਵਜੇ ਕੱਢੀ ਗਈ। ਇਹ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋਈਆਂ। ਜਿਸ ਵਿੱਚ ਇਸ ਨੇ ਚਿੱਟਾ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਤੇ ਦਰਬਾਰ ਸਾਹਿਬ ਵੱਲ ਜਾ ਰਿਹਾ ਹੈ। ਹਾਲੇ ਤੱਕ ਇਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਜੇਕਰ ਕੋਈ ਇਸ ਤਸਵੀਰ ‘ਚ ਨਜ਼ਰ ਆ ਰਹੇ ਵਿਅਕਤੀ ਨੂੰ ਪਹਿਚਾਣਦਾ ਹੋਵੇ ਤਾਂ ਉਹ ਅੰਮ੍ਰਿਤਸਰ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button