Breaking NewsD5 specialNewsSports

ICC ਪਲੇਅਰ ਆਫ ਦ ਮੰਥ ਲਈ ਚੁਣੇ ਗਏ Ravichandran Ashwin ਅਤੇ Beaumont

ਦੁਬਈ : ਭਾਰਤ ਦੇ ਆਫ ਸਪਿਨਰ Ravichandran Ashwin ਅਤੇ ਇੰਗਲੈਂਡ ਦੀ ਸਲਾਮੀ ਬੱਲੇਬਾਜ਼ Tamsin Beaumont ਨੂੰ ਫਰਵਰੀ ਮਹੀਨੇ ਲਈ ਆਈਸੀਸੀ ਨੇ ਕਰਮਸ਼ : ਪੁਰਖ ਅਤੇ ਮਹਿਲਾ ਪਲੇਅਰ ਆਫ ਦ ਮੰਥ ਚੁਣਿਆ ਹੈ। ਆਈਸੀਸੀ ਨੇ ਬਿਆਨ ਜਾਰੀ ਕਰ ਦੱਸਿਆ ਕਿ ਅਸ਼ਵਿਨ ਨੂੰ ਹਾਲ ਹੀ ‘ਚ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਦੀ ਬਦੌਲਤ ਆਈਸੀਸੀ ਪੁਰਖ ਪਲੇਅਰ ਆਫ ਦ ਮੰਥ ਚੁਣਿਆ ਗਿਆ ਹੈ। ਅਸ਼ਵਿਨ ਨੇ ਇੰਗਲੈਂਡ ਦੇ ਖਿਲਾਫ ਚੇਨਈ ‘ਚ ਹੋਏ ਦੂਜੇ ਟੈਸਟ ਵਿੱਚ ਸ਼ਨਦਾਰ ਪ੍ਰਦਰਸ਼ਨ ਕਰਦੇ ਹੋਏ 106 ਰਣ ਬਣਾਏ ਸਨ ਅਤੇ ਉਨ੍ਹਾਂ ਨੇ ਅਹਿਮਦਾਬਾਦ ‘ਚ ਹੋਏ ਤੀਸਰੇ ਟੈਸਟ ਦੇ ਦੌਰਾਨ ਆਪਣੇ ਟੈਸਟ ਕਰਿਅਰ ਦਾ 400ਵਾਂ ਵਿਕੇਟ ਲਿਆ ਸੀ।

ਈਡੀ ਦੀ ਰੇਡ ਤੋਂ ਬਾਅਦ ਬੈਂਸ ਦਾ ਵੱਡਾ ਧਮਾਕਾ !ਕੀਤੇ ਅੰਦਰਲੇ ਖੁਲਾਸੇ !ਕੈਪਟਨ ਤੇ ਮੋਦੀ ਵੀ ਹੋਗੇ ਹੈਰਾਨ !

ਅਸ਼ਵਿਨ  ਦੇ ਇਲਾਵਾ ਬਿਊਮੋਂਟ ਨੂੰ ਨਿਊਜੀਲੈਂਡ ਦੇ ਖਿਲਾਫ ਹਾਲ ‘ਚ ਖੇਡੀ ਗਈ ਸੀਰੀਜ਼ ‘ਚ ਚੰਗੇ ਪ੍ਰਦਰਸ਼ਨ ਲਈ ਮਹਿਲਾ ਪਲੇਅਰ ਆਫ ਦ ਮੰਥ ਚੁਣਿਆ ਗਿਆ ਹੈ। ਬਿਊਮੋਂਟ ਨੇ ਨਿਊਜੀਲੈਂਡ  ਦੇ ਖਿਲਾਫ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਤਿੰਨਾਂ ਮੁਕਾਬਲੇ ‘ਚ ਅਰਧਸ਼ਤਕ ਬਣਾਏ ਸਨ ਅਤੇ ਕੁਲ 231 ਰਣ ਬਣਾਏ ਸਨ। ਅਸ਼ਵਿਨ ਦੇ ਪ੍ਰਦਰਸ਼ਨ ‘ਤੇ ਆਈਸੀਸੀ ਵੋਟਿੰਗ ਅਕਾਦਮੀ ਦੇ ਪ੍ਰਤਿਨਿੱਧੀ ਇਯਾਨ ਬਿਸ਼ਪ ਨੇ ਕਿਹਾ, ‘‘ਅਸ਼ਵਿਨ ਨੇ ਸੀਰੀਜ਼ ‘ਚ ਲਗਾਤਾਰ ਵਿਕੇਟ ਲਈ। ਉਨ੍ਹਾਂ ਨੇ ਇਸ ਮਹੱਤਵਪੂਰਨ ਸੀਰੀਜ਼ ‘ਚ ਟੀਮ ਲਈ ਬਹੁਤ ਯੋਗਦਾਨ ਦਿੱਤਾ। ਦੂਜੇ ਟੈਸਟ ‘ਚ ਅਸ਼ਵਿਨ ਦਾ ਸ਼ਤਕ ਬਹੁਤ ਅਹਿਮ ਸੀ। ਉਨ੍ਹਾਂ ਦੀ ਇਸ ਪਾਰੀ ਨੇ ਹੀ ਇੰਗਲੈਂਡ ਲਈ ਦੂਜੇ ਟੈਸਟ ‘ਚ ਪਰੇਸ਼ਾਨੀ ਖੜੀ ਕੀਤੀ ਸੀ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button