NewsBreaking NewsInternational

Huawei ਦੀ CFO ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ

ਵੈਨਕੂਵਰ : ਕੈਨੇਡਾ ਵਲੋਂ ਚੀਨ ਦੀ ਟੈਲੀਕਾਮ ਕੰਪਨੀ ਹੁਆਵੇਈ ਦੀ ਵਿੱਤ ਪ੍ਰਮੁੱਖ ਮੇਂਗ ਵਾਂਗਯੂ ਦੀ ਕੀਤੀ ਗਈ ਗ੍ਰਿਫ਼ਤਾਰੀ ‘ਤੇ ਉਠਿਆ ਤੂਫਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਗ੍ਰਿਫਤਾਰੀ ਨੂੰ ਲੈ ਕੇ ਚੀਨ ਬਹੁਤ ਅੱਗ ਬਬੂਲਾ ਹੋਇਆ ਹੈ। ਚੀਨ ਵਲੋਂ ਵਾਰੀ ਵਾਰੀ ਕੈਨੇਡਾ ਅਤੇ ਅਮਰੀਕਾ ਦੇ ਰਾਜਦੂਤਾਂ ਨੁੰ ਤਲਬ ਕੀਤਾ ਗਿਆ ਹੈ। ਚੀਨ ਨੇ ਤਲਬ ਕਰਨ ਤੋਂ ਅੱਗੇ ਵੱਧਦੇ ਹੋਏ ਅਮਰੀਕੀ ਰਾਜਦੂਤ ਨੂੰ ਸੰਮਨ ਤੱਕ ਕਰ ਦਿੱਤੇ ਹਨ। ਚੀਨੀ ਉੱਪ-ਵਿਦੇਸ਼ ਮੰਤਰੀ ਲੀ ਯੁਚੇਂਗ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਕੈਨੇਡਾ ਦੇ ਬੀਜਿੰਗ ਵਿਚਲੇ ਰਾਜਦੂਤ ਨੂੰ ਤਲਬ ਕਰਕੇ ਮੇਂਗ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।

Read Also Huawei : CFO ਨੂੰ ਹੋ ਸਕਦੀ ਹੈ 30 ਸਾਲ ਤੱਕ ਦੀ ਸਜ਼ਾ

ਚੀਨੀ ਉੱਪ ਵਿਦੇਸ਼ ਮੰਤਰੀ ਨੇ ਕਿਹਾ ਕੇ ਉਨ੍ਹਾਂ ਦੀ ਸਰਕਾਰ ਵਲੋਂ ਅਮਰੀਕਾਂ ਨੂੰ ਕਿਹਾ ਗਿਆਂ ਹੈ ਕਿ ਉਹ ਮੇਂਗ ਦੀ ਹਵਾਲਗੀ ਦੀ ਮੰਗ ਨੂੰ ਛੱਡ ਦੇਵੇ। ਇਸ ਲਈ ਉਨ੍ਹਾਂ ਵਲੋਂ ਅਮਰੀਕੀ ਰਾਜਦੂਤ ਨੂੰ ਸੰਮਨ ਜਾਰੀ ਕੀਤੇ ਗਏ ਹਨ। ਚੀਨ ਦਾ ਇਸ ਮਾਮਲੇ ਤੇ ਕਹਿਣਾ ਹੈ ਕਿ ਕੈਨੇਡਾ ਅਤੇ ਅਮਰੀਕਾਂ ਨੇ ਚੀਨ ਦੇ ਨਾਗਰਿਕ ਦੇ ਸਰਕਾਰੀ ਅਧਿਕਾਰਾਂ ਅਤੇ ਹਿੱਤਾ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕੀਤੀ ਹੈ।ਉਨ ਦੇਖਣਾ ਇਹ ਹੋਵੇਗਾ ਕਿ ਚੀਨ ਆਪਣੇ ਸਬੰਧ ਇਨ੍ਹਾਂ ਦੋਵੇ ਪੱਛਮੀ ਮੁਲਕਾਂ ਨਾਲ ਕਿਸ ਤਰ੍ਹਾਂ ਰੱਖਦਾ ਹੈ।ਇਸ ਘਟਨਾ ਨਾਲ ਦੁਨੀਆਂ ਵਿਚਲੀ ਟਰੇਡ ਵਾਰ ਹੋਰ ਭਖ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button