Breaking NewsD5 specialIndiaNewsTop News

GST ਨਿਯਮਾਂ ਨੂੰ ਲੈ ਕੇ ਅੱਜ ਵਪਾਰੀਆਂ ਨੇ ਬੁਲਾਇਆ ਭਾਰਤ ਬੰਦ

ਨਵੀਂ ਦਿੱਲੀ : ਦੇਸ਼ ‘ਚ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ, ਜੀਐਸਟੀ, ਈ-ਬਿੱਲ ਨੂੰ ਲੈ ਕੇ ਵਪਾਰਕ ਸੰਸਥਾ ਦ ਕਨਫੈਡਰਸ਼ਨ ਆਫ ਆਲ ਇੰਡੀਆ ਟ੍ਰੇਡਰਸ (CAIT) ਅਤੇ ਟਰਾਂਸਪੋਰਟਰਸ ਦੇ ਸੰਗਠਨ ਆਲ ਇੰਡੀਆ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ (AITWA) ਨੇ ਅੱਜ ਭਾਰਤ ਬੰਦ ਅਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।

ਅਮਿਤ ਸ਼ਾਹ ਦਾ ਕਿਸਾਨਾਂ ਦੇ ਹੱਕ ‘ਚ ਫੈਸਲਾ,ਦਿੱਲੀ ਪੁਲਿਸ ਨੂੰ ਕੀਤਾ ਨੋਟਿਸ ਜਾਰੀ!

ਦੇਸ਼ ਦੇ ਛੋਟੇ ਦੁਕਾਨਦਾਰ ਵੱਧ ਰਹੇ ਪ੍ਰਭਾਵ ਅਤੇ ਅਮੇਜ਼ਨ ਵਰਗੀਆਂ ਪ੍ਰਚੂਨ ਚੈਨਾਂ ਦੀ ਮਨਮਾਨੀ ਨੂੰ ਲੈ ਕੇ ਨਾਰਾਜ਼ ਹਨ। ਇਸ ਤੋਂ ਇਲਾਵਾ ਉਹ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਵਿੱਚ ਬਦਲਾਵ ਦੀ ਵੀ ਮੰਗ ਕਰ ਰਹੇ ਹਨ। ਬਿਆਨ ‘ਚ ਕਿਹਾ ਗਿਆ ਕਿ ਸਾਰੇ ਸੂਬਿਆਂ ‘ਚ ਚਾਰਟਰਡ ਅਕਾਊਂਟੈਂਟ ਤੇ ਟੈਕਸ ਵਕੀਲ ਵੀ ਬੰਦ ਕਰਨ ‘ਚ ਵੀ ਸਮਰਥਨ ਦੇਣਗੇ।

ਸਵੇਰੇ ਹੀ ਮੋਦੀ ਨੂੰ ਵੱਡਾ ਝਟਕਾ!ਖੁਸ਼ੀ ਦੀ ਖਬਰਟਰਾਲੀਆਂ ਭਰ-ਭਰ ਦਿੱਲੀ ਪਹੁੰਚੇ ਕਿਸਾਨ!

ਉਨ੍ਹਾਂ ਕਿਹਾ ਇਨਾਂ ਸੋਧਾਂ ‘ਚ ਅਧਿਕਾਰੀਆਂ ਨੂੰ ਅਸੀਮਤ ਅਧਿਕਾਰ ਦਿੱਤੇ ਗਏ ਹਨ। ਜਿੰਨ੍ਹਾਂ ‘ਚ ਵਿਸ਼ੇਸ਼ ਤੌਰ ‘ਤੇ ਹੁਣ ਕੋਈ ਵੀ ਅਧਿਕਾਰੀ ਆਪਣੇ ਵਿਵੇਕ ਦੇ ਮੁਤਾਬਕ ਕੋਈ ਵੀ ਕਾਰਨ ਤੋਂ ਕਿਸੇ ਵੀ ਵਪਾਰੀ ਦਾ ਜੀਐਸਟੀ ਰਜਿਸਟ੍ਰੇਸ਼ਨ ਨੰਬਰ ਸਸਸਪੈਂਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਿਯਮਾਂ ਨਾਲ ਨਾ ਸਿਰਫ਼ ਭ੍ਰਿਸ਼ਟਾਚਾਰ ਵਧੇਗਾ ਸਗੋਂ ਅਧਿਕਾਰੀ ਕਿਸੇ ਵੀ ਵਪਾਰੀ ਨੂੰ ਤੰਗ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button