IndiaTop News

Go First Airline News : ਵੱਡੀ ਲਾਪਰਵਾਹੀ, ਹਵਾਈ ਅੱਡੇ ਤੇ ਬਿਨ੍ਹਾਂ ਯਾਤਰੀ ਚੱਕੇ ਜਹਾਜ਼ ਨੇ ਭਰੀ ਉਡਾਨ

ਫਲਾਈਟ ਨਾਲ ਜੁੜੀਆਂ ਖਬਰਾਂ ਇਨ੍ਹੀਂ ਦਿਨੀਂ ਸੁਰਖੀਆਂ ਬਣ ਰਹੀਆਂ ਹਨ। ਇਸ ਕੜੀ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਹੈਰਾਨ ਕਰਨ ਵਾਲਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਏਵੀਏਸ਼ਨ ਕੰਪਨੀ ਗੋ ਫਸਟ ਦੀ ਫਲਾਈਟ ਸੋਮਵਾਰ ਨੂੰ 50 ਤੋਂ ਜ਼ਿਆਦਾ ਯਾਤਰੀਆਂ ਦੇ ਬਿਨਾਂ ਰਵਾਨਾ ਹੋਈ ਸੀ।ਇਹ ਯਾਤਰੀ ਰਨਵੇਅ ‘ਤੇ ਬੱਸ ‘ਚ ਸਵਾਰ ਸਨ। ਪਰ ਉਨ੍ਹਾਂ ਦੇ ਬਿਨਾਂ ਫਲਾਈਟ ਨੇ ਉਡਾਣ ਭਰੀ। ਇਸ ਮਾਮਲੇ ‘ਚ ਏਅਰਲਾਈਨ ਨੇ ਹੋਈ ਅਸੁਵਿਧਾ ਲਈ ਅਫਸੋਸ ਜ਼ਾਹਰ ਕੀਤਾ ਹੈ।ਬਾਅਦ ‘ਚ ਕਈ ਯਾਤਰੀਆਂ ਨੇ ਏਅਰਲਾਈਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਟਵੀਟ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ।

ਮੀਡੀਆ ਰਿਪੋਰਟਾਂ ਮੁਤਾਬਕ ਬੈਂਗਲੁਰੂ ਤੋਂ ਦਿੱਲੀ ਜਾ ਰਹੀ GoFirst ਫਲਾਈਟ G8116 ਸੋਮਵਾਰ ਸਵੇਰੇ 6.30 ਵਜੇ ਬੈਂਗਲੁਰੂ ਹਵਾਈ ਅੱਡੇ ਤੋਂ ਰਵਾਨਾ ਹੋਈ। ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਅਨੁਸਾਰ, ਜਹਾਜ਼ ਨੇ ਬਿਨਾਂ 54 ਯਾਤਰੀਆਂ ਦੇ ਉਡਾਣ ਭਰੀ। ਇਹ ਯਾਤਰੀ ਰਨਵੇਅ ‘ਤੇ ਬੱਸ ‘ਚ ਬੈਠੇ ਹੀ ਰਹਿ ਗਏ।ਇਕ ਸੋਸ਼ਲ ਮੀਡੀਆ ਯੂਜ਼ਰ ਨੇ ਬੈਂਗਲੁਰੂ ਏਅਰਪੋਰਟ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ‘ਗੋਫਸਟ ਫਲਾਈਟ G8116 ਨੇ ਬੈਂਗਲੁਰੂ ਤੋਂ ਦਿੱਲੀ ਲਈ 54 ਯਾਤਰੀਆਂ ਨੂੰ ਉਤਾਰੇ ਬਿਨਾਂ ਹੀ ਉਡਾਨ ਭਰੀ। ਇਨ੍ਹਾਂ 54 ਯਾਤਰੀਆਂ ਦਾ ਸਾਮਾਨ ਫਲਾਈਟ ‘ਚ ਸਵਾਰ ਸੀ। ਪਰ ਜਹਾਜ਼ ਨੇ ਇਨ੍ਹਾਂ ਯਾਤਰੀਆਂ ਨੂੰ ਲਏ ਬਿਨਾਂ ਹੀ ਉਡਾਨ ਭਰੀ।’ ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਟਵੀਟ ਕੀਤਾ ਕਿ ‘ਬੰਗਲੌਰ ਤੋਂ ਦਿੱਲੀ ਜਾ ਰਹੀ ਜੀ8116 ਫਲਾਈਟ ਨੇ ਯਾਤਰੀਆਂ ਨੂੰ ਰਨਵੇ ‘ਤੇ ਹੀ ਛੱਡ ਦਿੱਤਾ।

ਜਦੋਂ ਕਿ ਇਨ੍ਹਾਂ ਯਾਤਰੀਆਂ ਨੇ ਗੇਟ ਨੰਬਰ 25 ਤੋਂ ਬੋਰਡਿੰਗ ਪਾਸ ਲਿਆ ਹੋਇਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਏਅਰਲਾਈਨ ਨੇ ਅਸੁਵਿਧਾ ਲਈ ਮੁਆਫੀ ਮੰਗੀ ਹੈ।ਦਰਅਸਲ, ਫਲਾਈਟ ਨਾਲ ਜੁੜੀਆਂ ਤਿੰਨ ਖਬਰਾਂ ਅੱਜ ਸੁਰਖੀਆਂ ‘ਚ ਰਹੀਆਂ ਹਨ। ਸਭ ਤੋਂ ਪਹਿਲਾਂ ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਫਲਾਈਟ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਇਸ ਕਾਰਨ ਉਸ ਨੂੰ ਦਿੱਲੀ ਦੇ ਆਈਜੀਆਈ ਏਅਰਪੋਰਟ ‘ਤੇ ਉਤਾਰਨਾ ਪਿਆ। ਦੂਜੀ ਖ਼ਬਰ ਮਾਸਕੋ ਤੋਂ ਗੋਆ ਜਾ ਰਹੀ ਫਲਾਈਟ ਬਾਰੇ ਆਈ ਹੈ। ਦੱਸਿਆ ਗਿਆ ਕਿ ਜਾਮਨਗਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। ਕਿਉਂਕਿ ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰ ਨਾਲ ਹਲਚਲ ਮਚ ਗਈ ਸੀ। ਦੂਜੇ ਪਾਸੇ ਅੱਜ ਸਵੇਰੇ ਇੱਕ ਹੋਰ ਫਲਾਈਟ ਬਿਨਾਂ ਯਾਤਰੀਆਂ ਨੂੰ ਉਤਾਰਨ ਦੀ ਖ਼ਬਰ ਨੇ ਲਾਪ੍ਰਵਾਹੀ ਦਾ ਪਰਦਾਫਾਸ਼ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button