Breaking NewsIndiaNews

ਕੈਂਸਰ ਕਾਰਨ ਮੋਦੀ ਦੀ ਪਤਨੀ ਦਾ ਲੰਦਨ ‘ਚ ਦਿਹਾਂਤ

ਨਵੀਂ ਦਿੱਲੀ : ਆਈਪੀਐੱਲ (IPL) ਦੇ ਸਾਬਕਾ ਕਮਿਸ਼ਨਰ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੇਸ਼ ਤੋਂ ਫਰਾਰ ਚੱਲ ਰਹੇ ਲਲਿਤ ਮੋਦੀ ( Lalit Modi ) ਦੀ ਪਤਨੀ ਮੀਨਲ ਮੋਦੀ ਦਾ ਸੋਮਵਾਰ ਨੂੰ ਲੰਦਨ ਵਿੱਚ ਦੇਹਾਂਤ ਹੋ ਗਿਆ। ਦੱਸ ਦਈਏ ਕਿ 64 ਸਾਲ ਦੀ ਮੀਨਲ ( Minal ) ਕਾਫ਼ੀ ਲੰਬੇ ਸਮੇਂ ਬੀਮਾਰ ਚੱਲ ਰਹੀ ਸੀ।ਇਸਦੀ ਜਾਣਕਾਰੀ ਆਪਣੇ ਆਪ ਸਾਬਕਾ ਆਈਪੀਐੱਲ ਕਮਿਸ਼ਨਰ ਲਲਿਤ ਮੋਦੀ ਨੇ ਟਵਿਟਰ ਉੱਤੇ ਟਵੀਟ ਕਰਕੇ ਦਿੱਤੀ ਹੈ। ਲਲਿਤ ਮੋਦੀ ਨੇ ਆਪਣੇ ਆਫੀਸ਼ੀਅਲ ਅਕਾਉਂਟ ਤੋਂ ਟਵੀਟ ਕਰਦੇ ਹੋਏ ਆਪਣਾ ਦੁੱਖ ਸ਼ੇਅਰ ਕੀਤਾ ਹੈ। ਲਲਿਤ ਮੋਦੀ ਦਾ ਪਰਿਵਾਰ ਇਨੀਂ ਦਿਨੀਂ ਲੰਦਨ ਵਿੱਚ ਰਹਿ ਰਿਹਾ ਹੈ।

Read Also ਦੇਸ਼ਾਂ ਵਿਦੇਸ਼ਾਂ ‘ਚ ਲੋਹਾ ਮਨਵਾਉਣ ਵਾਲੇੇ ਕਬੱਡੀ ਖਿਡਾਰੀ ਦਾ ਦਿਹਾਂਤ

ਦੱਸ ਦਈਏ ਕਿ ਸਾਲ 2010 ਵਿੱਚ ਮੋਦੀ ਵਿਰੁੱਧ ਆਈਪੀਐਲ ਦੇ ਮੁਖੀ ਹੋਣ ਸਮੇਂ ਸੈਂਕੜੇ ਕਰੋੜ ਰੁਪਏ ਦੀ ਟੈਕਸ ਚੋਰੀ, ਕਾਲੇ ਧਨ ਦੀ ਜਮ੍ਹਾਖੋਰੀ ਜਿਹੇ ਇਲਜ਼ਾਮ ਲੱਗੇ ਸਨ, ਜਿਨ੍ਹਾਂ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ। ਅਗਲੇ ਸਾਲ ਮਾਰਚ ਵਿੱਚ ਈਡੀ ਦੀ ਸਿਫਾਰਸ਼ ‘ਤੇ ਮੋਦੀ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ ਪਰ ਸਾਲ 2014 ਵਿੱਚ ਮੋਦੀ ਨੂੰ ਦੋ ਸਾਲ ਲਈ ਪਾਸਪੋਰਟ ਮਿਲ ਗਿਆ ਸੀ। ਇਸ ਮਾਮਲੇ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਖਾਸੀ ਆਲੋਚਨਾ ਹੋਈ ਸੀ, ਪਰ ਉਨ੍ਹਾਂ ਤਰਕ ਦਿੱਤਾ ਸੀ ਕਿ ਮੋਦੀ ਦੀ ਪਤਨੀ ਦੇ ਕੈਂਸਰ ਦੇ ਇਲਾਜ ਲਈ ਲੰਡਨ ਜਾਣ ਖਾਤਰ ਉਨ੍ਹਾਂ ਅਜਿਹਾ ਕੀਤਾ ਸੀ।

https://twitter.com/LalitKModi/status/1072259236464377857

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button