InternationalTop News
ਚੀਨ ਨੇ ਪਹਿਲੇ ਪਾਕਿਸਤਾਨੀ ਪੁਲਾੜ ਯਾਤਰੀ ਸਣੇ ਤਿੰਨ ਮੈਂਬਰੀ ਦਲ ਨੂੰ ਪੁਲਾੜ ਸਟੇਸ਼ਨ ਲਈ ਕੀਤਾ ਰਵਾਨਾ

ਇਸ ਪੁਲਾੜ ਦਲ ਵਿੱਚ ਮਿਸ਼ਨ ਕਮਾਂਡਰ ਅਤੇ ਪੁਲਾੜ ਯਾਨ ਦੇ ਪਾਇਲਟ ਤਾਂਗ ਹੋਂਗਬੋ ਫਲਾਈਟ ਇੰਜੀਨੀਅਰ ਵੂ ਯੀ ਅਤੇ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਇਹ ਪੁਲਾੜ ਯਾਨ ਕਰੀਬ ਤਿੰਨ ਘੰਟਿਆਂ ਵਿੱਚ ਚੀਨ ਦੇ ‘ਤਿਆਨਗੋਂਗ’ ਪੁਲਾੜ ਸਟੇਸ਼ਨ ਨਾਲ ਜੁੜ (Dock) ਜਾਵੇਗਾ। ਜਿੱਥੇ ਚੀਨੀ ਪੁਲਾੜ ਯਾਤਰੀ ਆਮ ਤੌਰ ’ਤੇ ਪੁਲਾੜ ਸਟੇਸ਼ਨ ’ਤੇ ਲਗਭਗ ਛੇ ਮਹੀਨੇ ਰੁਕਦੇ ਹਨ, ਉੱਥੇ ਹੀ ਮੁਹੰਮਦ ਜ਼ੀਸ਼ਾਨ ਅਲੀ ਪੁਲਾੜ ਪੰਧ ਵਿੱਚ ਕਰੀਬ ਇੱਕ ਹਫ਼ਤਾ ਬਿਤਾਉਣ ਤੋਂ ਬਾਅਦ ‘ਸ਼ੇਨਜ਼ੋਊ-23’ ਪੁਲਾੜ ਯਾਨ ਰਾਹੀਂ ਧਰਤੀ ’ਤੇ ਵਾਪਸ ਪਰਤ ਆਉਣਗੇ।ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ‘ਸ਼ੇਨਜ਼ੋਊ-24’ ਮਿਸ਼ਨ ਦੇ ਮੁੱਖ ਉਦੇਸ਼ਾਂ ਵਿੱਚ ‘ਸ਼ੇਨਜ਼ੋਊ-23’ ਦੇ ਅਮਲੇ ਨਾਲ ਪੁਲਾੜ ਵਿੱਚ ਅਦਲਾ-ਬਦਲੀ ਕਰਨਾ, ਪੁਲਾੜ ਸਟੇਸ਼ਨ ਦੇ ਰੋਜ਼ਾਨਾ ਕੰਮਕਾਜ ਅਤੇ ਰੱਖ-ਰਖਾਅ ਨੂੰ ਸੰਭਾਲਣਾ, ਵਿਗਿਆਨਕ ਖੋਜ ਕਰਨਾ ਅਤੇ ਪੇਲੋਡ ਪ੍ਰੀਖਣ ਸ਼ਾਮਲ ਹਨ। ਇਸ ਮਿਸ਼ਨ ਦੌਰਾਨ 90 ਤੋਂ ਵੱਧ ਵਿਗਿਆਨਕ ਤਜਰਬੇ ਅਤੇ ਤਕਨੀਕੀ ਪ੍ਰੀਖਣ ਕੀਤੇ ਜਾਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚ ਪੁਲਾੜ ਜੀਵ ਵਿਗਿਆਨ, ਪਦਾਰਥ ਵਿਗਿਆਨ, ਮਾਈਕ੍ਰੋਗ੍ਰੈਵਿਟੀ ਫਲੂਇਡ ਫਿਜ਼ਿਕਸ, ਪੁਲਾੜ ਦਵਾਈ ਅਤੇ ਨਵੀਆਂ ਪੁਲਾੜ ਤਕਨੀਕਾਂ ਸ਼ਾਮਲ ਹਨ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੀ ਪੁਲਾੜ ਪ੍ਰੋਗਰਾਮ ਵਿੱਚ ਸ਼ਮੂਲੀਅਤ ਸਬੰਧੀ ਚਿੰਤਾਵਾਂ ਕਾਰਨ ਕੌਮਾਂਤਰੀ ਪੁਲਾੜ ਸਟੇਸ਼ਨ (ISS) ਤੋਂ ਬਾਹਰ ਰੱਖੇ ਜਾਣ ਮਗਰੋਂ ਚੀਨ ਨੇ ਆਪਣਾ ਵੱਖਰਾ ਪੁਲਾੜ ਸਟੇਸ਼ਨ ਤਿਆਰ ਕੀਤਾ ਸੀ। ਸਾਲ 2022 ਵਿੱਚ ਕਾਰਜਸ਼ੀਲ ਹੋਇਆ ਤਿਆਨਗੋਂਗ ਇਸ ਵੇਲੇ ਦੁਨੀਆ ਦਾ ਇਕਲੌਤਾ ਅਜਿਹਾ ਪੁਲਾੜ ਸਟੇਸ਼ਨ ਹੈ ਜੋ ਕਿਸੇ ਇੱਕ ਦੇਸ਼ ਵੱਲੋਂ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ, 1998 ਵਿੱਚ ਲਾਂਚ ਕੀਤੇ ਗਏ ਫੁੱਟਬਾਲ ਦੇ ਮੈਦਾਨ ਜਿੰਨੇ ਵੱਡੇ ਆਈ.ਐੱਸ.ਐੱਸ. (ਜਿੱਥੇ ਹੁਣ ਤੱਕ 3,000 ਤੋਂ ਵੱਧ ਤਜਰਬੇ ਹੋ ਚੁੱਕੇ ਹਨ) ਨੂੰ ਨਾਸਾ (NASA) ਵੱਲੋਂ 2031 ਦੇ ਸ਼ੁਰੂ ਵਿੱਚ ਸੇਵਾਮੁਕਤ ਕਰਨ ਦੀ ਯੋਜਨਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.