Breaking NewsD5 specialNewsPunjabTop News

Raghav Chadha ਦਾ ਟਵੀਟ – ‘ਪੰਜਾਬ ਦੀ ਰਾਜਨੀਤੀ ਦੀ ਰਾਖੀ ਸਾਵੰਤ ਹੈ Navjot Sidhu’

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਕੋ – ਇੰਚਾਰਜ ਰਾਘਵ ਚੱਢਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਦੀ ਰਾਖੀ ਸਾਵੰਤ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲਗਾਤਾਰ ਬੋੋਲਣ ਲਈ ਕਾਂਗਰਸ ਹਾਈਕਮਾਨ ਤੋਂ ਝਿੜਕਾਂ ਮਿਲੀਆਂ ਹਨ। ਇਸ ਲਈ ਬਦਲਾਅ ਲਈ ਅੱਜ ਉਹ ਅਰਵਿੰਦ ਕੇਜਰੀਵਾਲ ਦੇ ਪਿੱਛੇ ਚਲੇ ਗਏ ਹਨ। ਕੱਲ੍ਹ ਤੱਕ ਇੰਤਜ਼ਾਰ ਕਰੋ, ਕਿਉਂਕਿ ਸਿੱਧੂ ਫਿਰ ਕੈਪਟਨ ਦੇ ਪਿੱਛੇ ਪੈ ਜਾਣਗੇ।

ਦਿੱਲੀ ਪੁਲਿਸ ਦੀ ਵੱਡੀ ਕਾਰਵਾਈ! ਸੁਖਬੀਰ ਬਾਦਲ ਕੀਤਾ ਗ੍ਰਿਫਤਾਰ || D5 Channel Punjabi

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਅੱਜ ਟਵੀਟ ਕਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਦੇ ਰਹੇ ਸਨ ਤਾਂ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਪ੍ਰਾਈਵੇਟ ਮੰਡੀ ਏਪੀਐਮਸੀ ਨੂੰ ਰੱਦ ਕਰਕੇ ਪ੍ਰਾਈਵੇਟ ਮੰਡੀ ਸਥਾਪਿਤ ਕਰਨ ਲਈ ਮੋਦੀ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਲਾਗੂ ਕੀਤਾ। ਉਸ ਤੋਂ ਬਾਅਦ ਕੇਜਰੀਵਾਲ ਨੇ ਸੰਸਦ ਬੁਲਾ ਕੇ ਬਿੱਲ ਫਾੜਨ ਦਾ ਡਰਾਮਾ ਕੀਤਾ। ਰਾਘਵ ਚੱਢਾ ਨੇ ਉਨ੍ਹਾਂ ਦੇ ਇਸ ਬਿਆਨ ‘ਤੇ ਪਲਟਵਾਰ ਕਰਦੇ ਹੋਏ ਇਹ ਟਵੀਟ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button