EntertainmentTop News

 Film Satluj ਵਾਂਗ ਹੀ ਰਿਲੀਜ਼ ਨਹੀਂ ਹੋਵੇਗੀ Film Dastaar ? ਸਕ੍ਰੀਨਿੰਗ ਦੇ ਬਾਵਜੂਦ ਅਜੇ ਤੱਕ ਨਹੀਂ ਮਿਲਿਆ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ

ਅਜੇ ਫਿਲਮ ਸਤਲੁਜ ਨੂੰ ਲੈ ਕੇ ਭਖਿਆ ਮਾਹੌਲ ਸ਼ਾਂਤ ਨਹੀਂ ਹੋਇਆ ਸੀ ਕਿ ਇੱਕ ਹੋਰ ਪੰਜਾਬੀ ਫਿਲਮ ਚਰਚਾ ’ਚ ਆ ਗਈ ਹੈ। ਦੱਸ ਦਈਏ ਕਿ ਫਿਲਮ ਸਤਲੁਜ ਦੇ ਵਾਂਗ ਹੀ ਹੁਣ ਫਿਲਮ ਦਸਤਾਰ ਨੂੰ ਵੀ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ। ਜਦਕਿ ਫਿਲਮ 17 ਜੁਲਾਈ ਨੂੰ ਰਿਲੀਜ਼ ਹੋਣੀ ਹੈ।
ਫਿਲਮ ਸਬੰਧੀ ਸਕ੍ਰੀਨਿੰਗ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੀ ਫਿਲਮ ਅਜੇ ਤੱਕ ਸਰਟੀਫਿਕੇਟ ਨਹੀਂ ਮਿਲਿਆ ਹੈ। ਇਸ ਫਿਲਮ ’ਚ ਪੰਜਾਬੀ ਅਦਾਕਾਰ ਤਰਸੇਮ ਜੱਸੜ ਅਤੇ ਯੋਗਰਾਜ ਸਿੰਘ ਨਜ਼ਰ ਆ ਰਹੇ ਹਨ।  TV & Video Equipment
ਫਿਲਮ ਦਾ ਟ੍ਰੇਲਰ ਰੌਂਗਟੇ ਖੜੇ ਕਰ ਦੇਣ ਵਾਲਾ ਹੈ। ਫਿਲਮ ’ਚ ਤਰਸੇਮ ਜੱਸੜ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਹ ਇੱਕ ਸਿੰਘ ਦਾ ਪੁੱਤ ਹੈ ਦਸਤਾਰ ਸਜਾਉਂਗਾ ਵੀ ਤੇ ਦਸਤਾਰ ਲਈ ਲੜੂਗਾਂ ਵੀ। ਦੱਸ ਦਈਏ ਕਿ ਫਿਲਮ ਅਮਰ ਹੁੰਦਲ ਵੱਲੋ ਡਾਈਰੈਕਟ ਕੀਤੀ ਗਈ ਹੈ। ਫਿਲਮ ਨੂੰ ਪ੍ਰੋਡਿਊਸ ਗੁੰਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ।
ਦੂਜੇ ਪਾਸੇ ਇਸ ਫਿਲਮ ਦੇ ਨਾਲ ਜੁੜੇ ਕੁਝ ਖਾਸ ਲੋਕਾਂ ਨੇ ਪੀਟੀਸੀ ਨਿਊਜ਼ ਨੂੰ ਦੱਸਿਆ ਕਿ 8 ਜੁਲਾਈ ਨੂੰ ਦਿੱਲੀ ’ਚ ਸੈਂਸਰ ਬੋਰਡ ਵੱਲੋਂ ਸਕ੍ਰੀਨਿੰਗ ਕਰਵਾਈ ਗਈ। ਇਸ ਤੋਂ ਬਾਅਦ ਪ੍ਰਕਿਰਿਆ ਮੁਤਾਬਿਕ ਫਿਲਮ ਨੂੰ ਇੱਕ ਜਾਂ ਦੋ ਦਿਨਾਂ ਬਾਅਦ ਅਪਡੇਟ ਮਿਲ ਜਾਂਦਾ ਹੈ ਕਿ ਫਿਲਮ ਨੂੰ ਸਰਟੀਫਿਕੇਟ ਮਿਲਣਾ ਹੈ ਜਾਂ ਨਹੀਂ ਜਾਂ ਫੇਰ ਕੋਈ ਕੱਟ ਲਗਾਉਣਾ ਹੈ ਜਾਂ ਨਹੀਂ। ਇਸ ਸਬੰਧੀ ਜਾਣਕਾਰੀ ਵੈੱਬਸਾਈਟ ’ਤੇ ਅਪਡੇਟ ਹੋ ਜਾਂਦਾ ਹੈ। ਜਿਸ ਤੋਂ ਬਾਅਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਫਿਲਮ ਰਿਲੀਜ਼ ਕੀਤੀ ਜਾਵੇ ਜਾਂ ਨਹੀਂ। ਪਰ ਫਿਲਮ ਦਸਤਾਰ ਦੀ ਸਕ੍ਰੀਨਿੰਗ ਪੂਰੀ ਹੋਣ ਤੋਂ ਬਾਅਦ ਵੀ ਅਜਿਹਾ ਕੋਈ ਅਪਡੇਟ ਨਹੀਂ ਆਇਆ ਹੈ। ਫਿਲਮ ਨੂੰ ਰਿਲੀਜ਼ ਹੋਣ ’ਚ ਕੁਝ ਹੀ ਸਮਾਂ ਰਹਿ ਗਿਆ ਪਰ ਫਿਲਮ ਨੂੰ ਸਰਟੀਫਿਕੇਟ ਪ੍ਰਪਾਤ ਨਹੀਂ ਹੋਇਆ ਹੈ ਅਤੇ ਵਾਰ- ਵਾਰ ਫਿਲਮ ਨਾਲ ਜੁੜੇ ਖਾਸ ਲੋਕਾਂ ਵੱਲੋਂ ਬੋਰਡ ਨੂੰ ਕਹਿਣ ਦੇ ਬਾਵਜੂਦ ਵੀ ਫਿਲਮ ਨੂੰ ਅਪਡੇਟ ਨਹੀਂ ਦਿੱਤਾ ਜਾ ਰਿਹਾ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ, ਪੰਜਾਬੀਅਤ ਤੇ ਸਿੱਖੀ ’ਤੇ ਬਣਨ ਵਾਲੀਆਂ ਫਿਲਮਾਂ ਹੀ ਕਿਉਂ ਟਾਰਗੇਟ ਹੁੰਦੀਆਂ ਹਨ? ਪੰਜਾਬ ਦੇ ਇਤਿਹਾਸ, ਪੰਜਾਬੀਅਤ ਅਤੇ ਸਿੱਖੀ ਨੂੰ ਦਰਸਾਉਣ ਵਾਲੀਆਂ ਫਿਲਮਾਂ ਨੂੰ ਲਗਾਤਾਰ ਸੈਂਸਰ ਬੋਰਡ ਦੀ ਸਖ਼ਤ ਜਾਂਚ ਅਤੇ ਦੇਰੀ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਇਹ ਸਵਾਲ ਹੁਣ ਹਰ ਇੱਕ ਪੰਜਾਬੀ ਦੇ ਮਨ ਵਿੱਚ ਉੱਠ ਰਿਹਾ ਹੈ।
‘ਚੜ੍ਹਦੀ ਕਲਾ’ ਨੂੰ ਸੈਂਸਰ ਸਰਟੀਫਿਕੇਟ ਨਹੀਂ ਮਿਲਿਆ, ਫਿਰ ‘ਸਤਲੁਜ’ ਨੂੰ ਵੀ ਸੈਂਸਰ ਨਹੀਂ ਦਿੱਤਾ ਗਿਆ। ਹੁਣ ‘ਦਸਤਾਰ’ ਦੀ ਸਕ੍ਰੀਨਿੰਗ ਹੋਣ ਦੇ ਬਾਵਜੂਦ ਵੀ ਫਿਲਮ ਨੂੰ ਅਜੇ ਤੱਕ ਸੈਂਸਰ ਸਰਟੀਫਿਕੇਟ ਨਹੀਂ ਮਿਲਿਆ, ਜਦਕਿ ਇਸ ਦੀ ਰਿਲੀਜ਼ 17 ਜੁਲਾਈ ਨੂੰ ਤੈਅ ਹੈ।
ਜਦਕਿ ਫਿਲਮ ਸਤਲੁਜ ਨੂੰ ਜੀ5 ’ਤੇ ਰਿਲੀਜ ਕਰ ਦਿੱਤਾ ਗਿਆ ਸੀ। ਜਿਸ ਨੂੰ ਦੋ ਦਿਨਾਂ ਬਾਅਦ ਹੀ ਹਟਾ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਵਿਦੇਸ਼ਾਂ ’ਚ ਵੀ ਇਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ। ਜਿਸਨੇ ਹਰ ਇੱਕ ਪੰਜਾਬੀ ਦੇ ਮਨ ਨੂੰ ਡੂੰਘੀ ਸੱਟ ਪਹੁੰਚੀ ਹੈ। ਪਰ ਫਿਲਮ ਦੇ ਅਦਾਕਾਰ ਦਿਲਜੀਤ ਦੋਸਾਂਝ ਦਾ ਕਹਿਣਾ ਸੀ ਕਿ ਜੋ ਸੱਚ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਪਹੁੰਚਾ ਚੁੱਕੇ ਸਨ।  Movies
ਸਵਾਲ ਇਹ ਹੈ ਕਿ ਪੰਜਾਬ, ਪੰਜਾਬੀਅਤ ਅਤੇ ਸਿੱਖੀ ’ਤੇ ਬਣੀਆਂ ਫਿਲਮਾਂ ਨੂੰ ਹੀ ਵਾਰ-ਵਾਰ ਦੇਰੀ ਅਤੇ ਸਖ਼ਤ ਜਾਂਚ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਪੰਜਾਬੀ ਦਰਸ਼ਕ ਸਿਰਫ਼ ਇਹੀ ਚਾਹੁੰਦੇ ਹਨ ਕਿ ਹਰ ਫਿਲਮ ਨਾਲ ਇੱਕੋ ਜਿਹਾ, ਨਿਰਪੱਖ ਅਤੇ ਸਮੇਂ ਸਿਰ ਫ਼ੈਸਲਾ ਕੀਤਾ ਜਾਵੇ, ਤਾਂ ਜੋ ਪੰਜਾਬ ਦੀਆਂ ਕਹਾਣੀਆਂ ਬਿਨਾਂ ਬੇਲੋੜੀ ਦੇਰੀ ਦੇ ਦਰਸ਼ਕਾਂ ਤੱਕ ਪਹੁੰਚ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button