ਲਓ ਆਹ ਹੁੰਦੀ ਹੈ ਲੀਡਰੀ, ਕਿਸਾਨਾਂ ਲਈ ਮਾਰੀ ਮੋਦੀ ਦੀ ਕੁਰਸੀ ਨੂੰ ਲੱਤ !
ਫਰੀਦਕੋਟ : ਪੰਜਾਬ ‘ਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿੱਥੇ ਕਿਸਾਨਾਂ ਦੇ ਹੱਕ ਸਿਆਸਤਦਾਨਾਂ, ਗਾਇਕਾਂ ਅਦਾਕਾਰਾਂ, ਨੌਜਵਾਨਾਂ ਦਾ ਮਿਲ ਰਿਹਾ ਹੈ। ਉੱਥੇ ਹੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਜੌੜਾ ਨੇ ਕਿਸਾਨਾ ਖਿਲਾਫ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਕਾਲੇ ਕਾਨੂੰਨਾ ਦੇ ਰੋਸ ਵਜੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਫਿਰ ਮੁਸ਼ਕਲਾਂ ‘ਚ ਘਿਰੇ ਰਾਸ਼ਟਰਪਤੀ ਟਰੰਪ,ਕਈ ਵੱਡੇ ਲੱਗੇ ਇਲਜ਼ਾਮ!
ਉਨ੍ਹਾਂ ਆਖਿਆ ਕਿ ਮੈਂ ਲਗਾਤਾਰ 12 ਸਾਲ ਪਾਰਟੀ ਪ੍ਰਤੀ ਪੂਰੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਕੰਮ ਕਰਦਾ ਰਿਹਾ। ਪਾਰਟੀ ਦਾ ਜੋ ਵੀ ਹੁਕਮ ਆਇਆ, ਉਸਨੂੰ ਸਿਰ ਮੱਥੇ ਰੱਖ ਕੇ ਨੇਪਰੇ ਚੜਾਇਆ ਪਰ ਮੋਦੀ ਸਰਕਾਰ ਦੀ ਕਿਸਾਨ ਮਾਰੂ ਨੀਤੀ ਨੇ ਮੈਨੂੰ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ ਕਰਕੇ ਰੱਖ ਦਿੱਤਾ। ਜਿਸ ਕਰਕੇ ਮੈਂ ਭਾਜਪਾ ਨੂੰ ਛੱਡਣ ਲਈ ਮਜ਼ਬੂਰ ਹੋ ਗਿਆ। ਉਸ ਨੇ ਮੰਨਿਆ ਕਿ 12 ਸਾਲ ਤੱਕ ਭਾਜਪਾ ਨਾਲ ਜੁੜੇ ਰਹਿਣਾ ਮੇਰੀ ਵੱਡੀ ਭੁੱਲ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.