D5 specialNewsPunjab

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਨਾ ਝੀਲ ‘ਤੇ ਹੋਵੇਗਾ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿਚ ਬੜੇ ਹੀ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ |ਪੰਜਾਬ ਸਰਕਾਰ ਵਲੋਂ ਵੀ ਯੂ. ਟੀ ਪ੍ਰਸਾਸ਼ਨ ਦੇ ਸਹਿਯੋਗ ਨਾਲ 18 ਅਤੇ 19 ਨਵੰਬਰ ਨੂੰ ਸੁਖਨਾ ਝੀਲ, ਚੰਡੀਗੜ੍ਹ ਵਿਖੇ ਦੋ ਦਿਨ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਕਰਵਾਇਆ ਜਾ ਰਿਹਾ ਹੈ।ਇਸ ਸ਼ੋਅ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਦਿਨ ਦੋ-ਦੋ ਸ਼ੋਅ ਕਰਵਾਏ ਜਾਣਗੇ। ਪਹਿਲਾ ਸ਼ੋਅ 18 ਨਵੰਬਰ ਨੂੰ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਹੋਵੇਗਾ ਅਤੇ ਦੂਜਾ ਸ਼ੋਅ 8.15 ਤੋਂ 9.ਵਜੇ ਤੱਕ ਹੋਵੇਗਾ। ਇਸੇ ਤਰ੍ਹਾਂ 19 ਨਵੰਬਰ ਨੂੰ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਪਹਿਲਾ ਸ਼ੋਅ ਹੋਵੇਗਾ ਅਤੇ ਦੂਜਾ ਸ਼ੋਅ 8.15 ਤੋਂ 9 ਵਜੇ ਤੱਕ ਕਰਵਾਇਆ ਜਾਵੇਗਾ।

ਇਸਨੂੰ ਵੀ ਦੇਖੋ…. ਗਧੀ ਤੇ ਜਲੂਸ ਕੱਢਣਾ ਪਿਆ ਮਹਿੰਗਾ, ਪੁਲਿਸ ਨੇ ਫੇਰੀ ਡਾਂਗ

ਇਸ ਸ਼ੋਅ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫਲਸਫੇ ਨੂੰ ਵਿਜ਼ੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜ਼ਰ ਦੀ ਆਧੁਨਿਕ ਤਕਨੀਕ ਰਾਹੀ ਸ਼ਾਨਦਾਰ ਢੰਗ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ।ਇਹ ਸ਼ੋਅ ਰੌਸ਼ਨੀ ਅਤੇ ਅਵਾਜ਼ ‘ਤੇ ਅਧਾਰਿਤ ਹੋਵੇਗਾ | ਪੰਜਾਬ ਸਰਕਾਰ ਅਤੇ ਯੂ. ਟੀ ਪ੍ਰਸਾਸ਼ਨ ਨੇ ਲੋਕਾਂ ਨੂੰ ਇਹ ਸ਼ੋਅ ਨੂੰ ਦੇਖਣ ਲਈ ਖੁੱਲਾ ਸੱਦਾ ਦਿੱਤਾ ਹੈ। ਉਨ੍ਹਾਂ ਨਾਲ ਹੀ ਸੱਪਸ਼ਟ ਕੀਤਾ ਹੈ ਕਿ ਇਹ ਸ਼ੋਅ ਲੋਕਾਂ ਨੂੰ ਮੁਫਤ ਦਿਖਾਇਆ ਜਾਵੇਗਾ ਅਤੇ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ।

ਇਸਨੂੰ ਵੀ ਦੇਖੋ….. ਨਸ਼ੇੜੀ ਪੁਲਿਸ ਮੁਲਾਜ਼ਮਾਂ ਨੂੰ ਝਟਕਾ | ਜੇ ਵੀਡੀਓ ਨਾ ਬਣਦੀ ਫੇਰ..?

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button