Breaking NewsD5 specialNewsPunjab

ਪੀੜਿਤ ਪਰਿਵਾਰ ਨੂੰ ਮਿਲੇਗਾ ਇਨਸਾਫ਼ !

ਖੰਨਾ : ਸ਼੍ਰੋਮਣੀ ਅਕਾਲੀ ਦਲ ਖੰਨਾ ਪੁਲਿਸ ਵੱਲੋਂ ਦਹੇੜੂ ਪਿੰਡ ਦੇ ਪਰਿਵਾਰ ਤੇ ਕੀਤੇ ਕਥਿਤ ਤਸ਼ੱਦਦ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪੀ. ਆਈ. ਐੱਲ. ਪਾਵੇਗਾ ਤਾਂ ਜੋ ਪਰਿਵਾਰ ਨੂੰ ਬਣਦਾ ਇਨਸਾਫ਼ ਮਿਲ ਸਕੇ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਬਕਾ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਦੋਸ਼ ਲਗਾਇਆ ਕਿ ਜੂਨ 2019 ਵਿਚ ਥਾਣਾ ਖੰਨਾ ਸਦਰ ਦੇ ਥਾਣੇਦਾਰ ਨੇ ਜਮੀਨੀ ਵਿਵਾਦ ਦੇ ਚੱਲਦਿਆ ਦੋਰਾਹਾ ਦੇ ਨਜ਼ਦੀਕੀ ਪਿੰਡ ਦੇ ਗੁਰਸਿੱਖ ਕਿਸਾਨ ਜੋਗਾ ਸਿੰਘ, ਉਸਦੇ ਪੁੱਤਰ ਅਤੇ ਨੌਕਰ ਨੂੰ ਹਿਰਾਸਤ ਵਿਚ ਲਿਆ ਸੀ ਤੇ ਉਨ੍ਹਾਂ ਨੂੰ ਨੰਗਾ ਕਰ ਤਸ਼ੱਦਦ ਕਰਨ ਦੀ ਵੀਡਿਓ ਬਣਾਈ ਸੀ ਅਤੇ ਉਨ੍ਹਾ ਖਿਲਾਫ ਮਾਮਲਾ ਵੀ ਦਰਜ਼ ਕੀਤਾ ਗਿਆ ਸੀ। ਉਸ ਤੋਂ ਕੁਝ ਦਿਨ ਬਾਦ ਉਕਤ ਵਿਅਕਤੀਆ ਦੀ ਜ਼ਮਾਨਤ ਹੋ ਗਈ ਸੀ।

Khanna Police | ਅੰਮਿਤਧਾਰੀ ਨੂੰ ਥਾਣੇ ‘ਚ ਨੰਗਾ ਕਰਨ ਵਾਲੇ SHO ‘ਤੇ ਇਕ ਹੋਰ ਫ਼ੈਸਲਾ | Punjab

ਉਨ੍ਹਾ ਦੋਸ਼ ਲਗਾਇਆ ਕਿ ਪੁਲਿਸ ਹਿਰਾਸਤ ਵਿਚ ਉਨ੍ਹਾ ਨਾਲ ਜੋ ਕੁਝ ਹੋਇਆ ਉਸ ਬਾਰੇ ਉਕਤ ਕਿਸਾਨ ਪਰਿਵਾਰ ਬਦਨਾਮੀ ਹੋਣ ਦੇ ਡਰ ਕਾਰਨ ਚੁੱਪ ਧਾਰਨ ਕਰ ਗਿਆ ਸੀ। ਪਰ ਹੁਣ ਵੀਡਿਓ ਵਾਇਰਲ ਹੋਣ ਕਾਰਨ ਉਕਤ ਵਿਅਕਤੀਆ ਨੇ ਡੀ. ਜੀ. ਪੀ., ਐਸ. ਐਸ. ਪੀ. ਤੇ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਪੰਜਾਬ ਸਰਕਾਰ ਉਕਤ ਪੁਲਸ ਕਰਮੀਆ ਨੂੰ ਤੁਰੰਤ ਡਿਸਮਸ ਕਰੇ ਤੇ ਉਨ੍ਹਾਂ ਤੇ ਆਈ. ਟੀ. ਐਕਟ, 295 ਤਹਿਤ, ਮਾਣਹਾਣੀ ਦਾ ਮਾਮਲਾ ਦਰਜ ਕਰਕੇ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਏ। ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀਆ ਨੂੰ ਤੁਰੰਤ ਰਾਹਤ ਨਹੀਂ ਮਿਲਦੀ ਤਾਂ ਅਕਾਲੀ ਦਲ ਵੱਲੋਂ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪੁਲਸ ਕਰਮਚਾਰੀਆ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਅਤੇ ਉਨ੍ਹਾ ਨੂੰ ਬਰਖਾਸ਼ਤ ਕਰਨ ਲਈ ਪੀ. ਆਈ. ਐਲ. ਫਾਈਲ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button