Breaking NewsD5 specialNewsPunjab

Ex. DGP Sumedh Saini | ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇਕ ਹੋਰ ਝਟਕਾ

ਪਟਿਆਲਾ : ਆਈਏਐੱਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਲੱਗਭੱਗ 29 ਸਾਲ ਪੁਰਾਣੇ ਮਾਮਲੇ ‘ਚ ਪੀੜਿਤ ਪਰਿਵਾਰ ਦਾ ਨਿਆਂ-ਪ੍ਰਣਾਲੀ ਤੋਂ ਭਰੋਸਾ ਉੱਠਣਾ ਸ਼ੁਰੂ ਹੋ ਗਿਆ ਹੈ। ਪੀੜਿਤ ਪਰਿਵਾਰ ਵੱਲੋਂ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ (ਬਲਵੰਤ ਮੁਲਤਾਨੀ ਦਾ ਭਰਾ) ਨੇ ਸਰਕਾਰੀ ਵਕੀਲ ਸੰਜੀਵ ਬੱਤਰਾ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਸਾਬਕਾ ਡੀਜੀਪੀ ਸੈਣੀ ਤੇ ਹੋਰਨਾਂ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਮੋਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐੱਸ ਰਾਏ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕਰ ਕੇ 15 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਅਦਾਲਤ ਆਪਣਾ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਕੇਸ ਤਬਦੀਲੀ ਬਾਰੇ ਸ੍ਰੀ ਸੈਣੀ ਦੀ ਟਿੱਪਣੀ ਲੈਣਾ ਚਾਹੁੰਦੀ ਹੈ।

ਸਵੇਰੇ ਸਵੇਰੇ ਸੁਣੋ ਬਹੁਤ ਵੱਡੀ ਖ਼ਬਰ | ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ | ਮਹਾਂ ਨਲਾਇਕੀ ਦਾ ਪਰਦਾਫਾਸ਼

ਦੱਸ ਦਈਏ 1991 ‘ਚ ਸੁਮੇਧ ਸਿੰਘ ਸੈਣੀ ਚੰਡੀਗੜ੍ਹ ‘ਚ ਐਸਐਸਪੀ ਦੇ ਅਹੁਦੇ ‘ਤੇ ਤੈਨਾਤ ਸਨ। ਇਸ ਦੌਰਾਨ ਸੈਣੀ ‘ਤੇ ਇੱਕ ਜਾਨਲੇਵਾ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਉਨ੍ਹਾਂ ਦੀ ਸੁਰੱਖਿਆ ‘ਚ ਤੈਨਾਤ ਚਾਰ ਕਰਮਚਾਰੀ ਮਾਰੇ ਗਏ ਸਨ। ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਦੋ ਅਧਿਕਾਰੀਆਂ ਨੇ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ, 1991 ਨੂੰ ਮੋਹਾਲੀ ਸਥਿਤ ਉਸਦੇ ਘਰ ਤੋਂ ਚੁੱਕ ਲਿਆ ਸੀ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਉਨ੍ਹਾਂ ਨੇ ਇਸਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਸੀ। ਸੀਬੀਆਈ ਦੁਆਰਾ 2008 ‘ਚ ਦਰਜ ਕੀਤੇ ਮਾਮਲੇ ‘ਚ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ‘ਚ ਇਲਜ਼ਾਮ ਲਗਾਇਆ ਕਿ ਤਤਕਾਲੀਨ ਐਸਐਸਪੀ ਚੰਡੀਗੜ੍ਹ ਸੁਮੇਧ ਸਿੰਘ ਸੈਣੀ ਦੇ ਆਦੇਸ਼ ‘ਤੇ ਉਸਦੇ ਭਰਾ ਨੂੰ ਸੈਕਟਰ – 17 ਪੁਲਿਸ ਥਾਣੇ ਲਿਜਾਇਆ ਗਿਆ ਸੀ। ਇਸ ‘ਤੇ ਉਨ੍ਹਾਂ ਨੇ ਮੁਲਤਾਨੀ ਦੇ ਅਗਵਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹਾਈਕੋਰਟ ਦੇ ਆਦੇਸ਼ ‘ਤੇ ਮੁਢਲੀ ਜਾਂਚ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਹਾਈਕੋਰਟ ਦੇ ਆਦੇਸ਼ ਨੂੰ ਸੁਪ੍ਰੀਮ ਕੋਰਟ ‘ਚ ਚੁਣੋਤੀ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button