Breaking NewsD5 specialNewsPunjab

EP-02 ਗੁਰਸਿੱਖ ਪਰਿਵਾਰ ਦੀ ਹੁਣ ਤੱਕ ਕਿਸੇ ਸਮਾਜ ਸੇਵੀ ਨੇ ਬਾਂਹ ਨਹੀਂ ਫੜੀ

ਫਤਿਹਗੜ੍ਹ ਸਾਹਿਬ : ਜਿਲ੍ਹੇ ਦੇ ਪਿੰਡ ਨੂਰਪੁਰਾ ਦੇ ਇੱਕ ਗੁਰਸਿੱਖ ਨੌਜਵਾਨ ਪੋਲੀਓ ਹੋਣ ਕਾਰਨ ਕਾਫੀ ਮੁਸ਼ਕਿਲ ਨਾਲ ਜੀਵਨ ਬਤੀਤ ਕਰ ਰਿਹਾ ਹੈ। ਅੰਮ੍ਰਿਤਧਾਰੀ ਗੁਰਦੀਪ ਸਿੰਘ ਜਿਸ ਦੀਆਂ ਕਿ ਪੰਜ ਸਾਲ ਦੀ ਉਮਰ ਵਿਚ ਪੋਲੀਓ ਹੋਣ ਕਾਰਨ ਦੋਵੇਂ ਲੱਤਾ ਖਰਾਬ ਹੋ ਗਈਆਂ ਸਨ। ਉਸ ਦੀ ਇੱਕ ਛੋਟੀ ਜਿਹੀ ਦਰਜੀ ਦੀ ਦੁਕਾਨ ਹੈ ਜਿਸ ਨੂੰ ਚਲਾ ਕੇ ਪਾਲਨ ਪੋਸਣ ਕਰਦਾ ਹੈ। ਗੁਰਸਿੱਖ ਗੁਰਦੀਪ ਸਿੰਘ ਦੀ ਕਿਸੇ ਵੀ ਧਾਰਮਿਕ ਸੰਸਥਾ ਨੇ ਕੋਈ ਸਾਰ ਨਹੀ ਲਈ।

Navtej Gaggu ਦੀ ਗ੍ਰਿਫ਼ਤਾਰੀ ਦਾ ਵਿਰੋਧ, ਟਕਸਾਲ ਦੇ ਸਿੰਘ ਦੀ ਪੁਲਿਸ ਨੂੰ ਸਿੱਧੀ ਧਮਕੀ | Sudhir Suri ਵੀ ਠੋਕਿਆ

ਡੀ5 ਚੈੱਨਲ ਪੰਜਾਬੀ ਦੀ ਟੀਮ ਨੇ ਜਦੋਂ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਭਰੇ ਮਨ ਨਾਲ ਕਿਹਾ ਕਿ ਉਹ ਪੰਜਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਹਾਲਾਤ ਮਾੜੇ ਅਤੇ ਗਰੀਬੀ ਹੋਣ ਕਾਰਨ ਅਮਲੋਹ ‘ਚ ਦਰਜੀ ਦਾ ਕੰਮ ਸਿੱਖਣ ਲੱਗ ਪਿਆ ਸੀ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਿਲ ਨਾਲ ਪਿੰਡ ਨੂਰਪੁਰਾ ਤੋਂ ਅਮਲੋਹ 5 ਕਿਲੋਮੀਟਰ ਦੀ ਦੂਰੀ ਤੇ ਟਰਾਈ ਸਾਇਕਲ ਤੇ ਕੰਮ ਸਿੱਖਣ ਜਾਂਦੇ ਸਨ ਅਤੇ ਕਈ ਵਾਰ ਉਸ ਦਾ ਭਰਾ ਛੱਡ ਕੇ ਆਉਂਦਾ ਸੀ।

ਹੁਣ ਸਾਹਮਣੇ ਆਇਆ ਪਰਿਵਾਰ, ਇਲਾਜ ਲਈ ਪੈਸੇ ਭੇਜਣ ਵਾਲੇ ਗੌਰ ਨਾਲ ਸੁਣੋ

ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਮਨਪ੍ਰੀਤ ਕੌਰ ਵੀ ਬਿਮਾਰ ਹੋਣ ਦੇ ਕਾਰਨ ਉਸ ਕੋਲ ਕੋਈ ਬੱਚਾ ਨਹੀਂ ਹੈ। ਜਿਸ ਨੇ ਆਪਣੇ ਭਰਾ ਦੀ ਲੜਕੀ ਨੂੰ ਗੋਦ ਲਿਆ ਹੋਇਆ ਹੈ। ਸਰਪੰਚ ਦੇ ਪਤੀ ਰਣਧੀਰ ਸਿੰਘ ਨੇ ਕਿਹਾ ਕਿ ਪੰਚਾਇਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਗੁਰਦੀਪ ਸਿੰਘ ਨੂੰ ਸਾਮਲਾਟ ਜਮੀਨ ਵਿਚੋਂ ਪਲਾਟ ਦਵਾਉਣ ਦੀ ਪੂਰੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ ਪੰਚਾਇਤ ਤਾਂ ਪਲਾਟ ਦਵਾਉਣ ਦੀ ਕੋਸ਼ਿਸ ਕਰੇਗੀ ਪ੍ਰੰਤੂ ਉਹ ਦਾਨੀ ਸੱਜਣਾ ਨੂੰ ਅਪੀਲ ਕਰਦੇ ਹਨ ਕਿ ਪਰਿਵਾਰ ਦੀ ਮਕਾਨ ਦੀ ਉਸਾਰੀ ‘ਚ ਮਦਦ ਕੀਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button