NewsBreaking NewsD5 specialIndiaPoliticsPunjab

DSP ਨੇ ਕੀਤੇ ਵੱਡੇ ਖੁਲਾਸੇ, ਮੰਤਰੀ ਆਸ਼ੂ ਦੀਆਂ ਖੋਲ੍ਹਤੀਆਂ ਪੋਲਾਂ

ਚੰਡੀਗੜ੍ਹ : ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਖਿਲਾਫ ਮੋਰਚਾ ਖੋਲਦੇ ਹੋਏ ਕਿਹਾ ਕਿ ਜੇ ਪੁਲਿਸ ਵੱਲੋਂ ਮੰਤਰੀ ਦੇ ਬਣਦੀ ਕਾਰਵਾਈ ਨਾ ਕੀਤੀ ਉਹ ਹਾਈਕੋਰਟ ਦਾ ਰੁੱਖ ਕਰਨਗੇ। ਸੇਖੋਂ ਨੇ ਦਸਤਾਵੇਜ਼ਾਂ ਨੂੰ ਨਸ਼ਰ ਕਰਦਿਆਂ ਆਪਣੇ ਵਕੀਲ ਰਾਜਵਿੰਦਰ ਸਿੰਘ ਬੈਂਸ ਦੇ ਨਾਲ ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕੀ ਮੰਤਰੀ ਆਸ਼ੂ ਦੇ ਤਾਲੂਕਾਤ ਅੱਤਵਾਦੀਆਂ ਨਾਲ ਰਹੇ ਹਨ ਤੇ ਗੁੜ ਮੰਡੀ ਬੰਬ ਬਲਾਸਟ ‘ਚ ਉਹਨਾਂ ਦਾ ਮੁੱਖ ਤੌਰ ‘ਤੇ ਹੱਥ ਸੀ। ਉਹਨਾਂ ਕਿਹਾ ਕੀ ਮੰਤਰੀ ਆਪਣੇ ਬਿਆਨਾਂ ‘ਚ ਇਹ ਆਪ ਕਬੂਲ ਕਰ ਚੁੱਕਿਆ ਹੈ।

ਦਬੰਗ DSP ਨੇ ਕੀਤੇ ਵੱਡੇ ਖੁਲਾਸੇ, ਮੰਤਰੀ ਆਸ਼ੂ ਦੀਆਂ ਖੋਲ੍ਹਤੀਆਂ ਪੋਲਾਂ, ਹੁਣ ਨਹੀਂ ਬਚਦਾ ਮੰਤਰੀ ਆਸ਼ੂ ! (Video)

ਸੇਖੋਂ ਨੇ ਦੱਸਿਆ ਕੀ ਆਸ਼ੂ ਤੇ 1992 ਵਿੱਚ ਟਾਡਾ ਤੇ ਤਹਿਤ ਵੀ ਮਾਮਲਾ ਸੀ ਤੇ ਹੋਰ ਮਾਮਲਿਆਂ ਵਿੱਚ ਪੁਲਿਸ ਵੱਲੋਂ ਪੂਰੀ ਤਰ੍ਹਾਂ ਕਾਰਵਾਈ ਨਾ ਕਰਦਿਆਂ ਹੋਇਆ ਕਈ ਕੇਸਾਂ ‘ਚ ਚਲਾਨ ਹੀ ਨਹੀ ਪੇਸ਼ ਕੀਤੇ ਗਏ। ਉਹਨਾਂ ਨੇ ਕਿਹਾ ਮੰਤਰੀ ਤੋਂ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਜਾਨ ਦਾ ਵੀ ਖਤਰਾ ਹੈ। ਜਦੋਂ ਸੇਖੋਂ ਨੂੰ ਪੁੱਛਿਆ ਗਿਆ ਕੀ ਉਹਨਾਂ ਖਿਲਾਫ ਵੀ ਵੱਖ ਵੱਖ ਧਰਾਵਾਂ ਤਹਿਤ ਕਈ ਮਾਮਲੇ ਦਰਜ ਹੋਏ ਹਨ ਤੇ ਉਹਨਾਂ ਕਿਹਾ ਕੀ ਉਹ ਸਾਰੇ ਮਾਮਲਿਆਂ ‘ਚੋਂ ਬਰੀ ਹੋ ਚੁੱਕੇ ਹਨ।

https://www.youtube.com/watch?v=fIjWkMsjqc8

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button