Breaking NewsD5 specialIndiaNewsPoliticsPunjab

ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਉਮੀਦਵਾਰ ਦੀ ਭਾਲ! ਸਿੱਧੂ, ਭਗਵੰਤ ਮਾਨ, ਛੋਟੇਪੁਰ ਜਾਂ ਖਹਿਰਾ

ਪਟਿਆਲਾ : ਪੰਜਾਬ ਵਿਧਾਨ ਸਭਾ ‘ਚ 20 ਵਿਧਾਇਕਾਂ ਵਾਲੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਿਛਲੇ 2 ਸਾਲਾਂ ਤੋਂ ਵੱਖ ਵੱਖ ਕਾਰਨਾਂ ਕਰਕੇ ਪੰਜ ਗੁੱਟਾਂ ‘ਚ ਵੰਡੀ ਹੋਈ ਹੈ ਅਤੇ ਪਿਛਲੇ ਡੇਢ ਸਾਲ ਤੋਂ ਆਪ ਦੇ ਚਾਰ ਵਿਧਾਇਕਾਂ ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆਂ, ਅਮਰਜੀਤ ਸੰਦੋਆ ਅਤੇ ਬਲਦੇਵ ਸਿੰਘ ਜੈਤੋ ਦੀ ਗਰਦਨ ‘ਤੇ ਆਯੋਗ ਕਰਾਰ ਦੇਣ ਦੀ ਤਲਵਾਰ ਜਿਉਂ ਦੀ ਤਿਉਂ ਲਟਕੀ ਹੋਈ ਹੈ।

ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਉਮੀਦਵਾਰ ਦੀ ਭਾਲ! ਸਿੱਧੂ, ਭਗਵੰਤ ਮਾਨ, ਛੋਟੇਪੁਰ ਜਾਂ ਖਹਿਰਾ | Aap | Punjab

ਸੁਖਪਾਲ ਖਹਿਰਾ ਦੀ ਪੁਜੀਸ਼ਨ ਬਤੌਰ ਵਿਰੋਧੀ ਧਿਰ ਦੇ ਨੇਤਾ ਉਸ ਵੇਲੇ ਮਿੱਟੀ ‘ਚ ਅਰਵਿੰਦ ਕੇਜਰੀਵਾਲ ਨੇ ਰੋਲ ਦਿੱਤੀ ਜਦੋਂ ਉਸ ਨੁੰ ਹਟਾ ਕੇ ਹਰਪਾਲ ਚੀਮਾ ਨੂੰ ਲਗਾ ਦਿੱਤਾ। ਛੇ ਮਹੀਨੇ ਉਬਾਲੇ ਖਾਂਦੇ ਇਸ ਬੜਬੋਲੇ ਭੁਲੱਥ ਹਲਕੇ ਦੇ ਵਿਧਾਇਕ ਨੇ ਅਸਤੀਫ਼ਾ ਦੇਣ ਦਾ ਰੌਲਾ ਪਾ ਕੇ ਜਨਵਰੀ 2019 ‘ਚ ਨਵੀਂ ਪਾਰਟੀ ਦੇ ‘ਪੰਜਾਬ ਏਕਤਾ ਪਾਰਟੀ’ ਬਣਾਈ ਅਤੇ ਆਪ ਰਹਿੰਦੀਆਂ ਨਵੀਂ ਪਾਰਟੀ ਦੇ ਚੋਣ ਨਿਸ਼ਾਨ ਤੇ ਬਠਿੰਡਾ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਹਾਰ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button