Breaking NewsD5 specialIndiaNewsPolitics

ਮਨੋਜ ਤਿਵਾਰੀ ਨੂੰ BJP ਨੇ ਦਿੱਤਾ ਵੱਡਾ ਝਟਕਾ !

ਨਵੀਂ ਦਿੱਲੀ : ਦਿੱਲੀ ਸਾਂਸਦ ਅਤੇ ਅਦਾਕਾਰ ਮਨੋਜ ਤਿਵਾਰੀ ਨੂੰ ਭਾਰਤੀ ਜਨਤਾ ਪਾਰਟੀ ਨੇ ਵੱਡਾ ਝਟਕਾ ​ਦੇ ਦਿੱਤਾ ਹੈ। ਪਾਰਟੀ ਨੇ ਮਨੋਜ ਤਿਵਾਰੀ ਨੂੰ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾਕੇ ਆਦੇਸ਼ ਕੁਮਾਰ ਗੁਪਤਾ ਨੂੰ ਨਿਯੁਕਤ ਕਰ ਦਿੱਤਾ ਹੈ। ਇਸਦੇ ਨਾਲ ਹੀ ਵਿਸ਼ਣੁਦੇਵ ਸਾਯਾ ਨੂੰ ਛੱਤੀਸਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਰਟੀ ਜਨਰਲ ਸਕੱਤਰ ਅਰੁਣ ਸਿੰਘ ਨੇ ਪੱਤਰ ਜਾਰੀ ਕਰਕੇ ਇਸਦੀ ਸੂਚਨਾ ਦਿੱਤੀ। ਦਿੱਲੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਮਨੋਜ ਤਿਵਾਰੀ ਨੂੰ ਹਟਾਉਣ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਸੀ। ਮਨੋਜ ਤਿਵਾਰੀ ਦੀ ਅਗਵਾਈ ਵਿੱਚ ਦਿੱਲੀ ‘ਚ ਭਾਜਪਾ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ।

ਸਾਬਕਾ DGP ਸੁਮੇਧ ਸੈਣੀ ਲਈ ਨਵੀਂ ਮੁਸੀਬਤ | ਪਿੰਕੀ ਕੈਟ ਨੇ ਫੇਰ ਖੋਲ੍ਹਤੇ ਵੱਡੇ ਰਾਜ਼ | Sumedh Saini

ਦੱਸ ਦਈਏ ਕਿ ਆਦੇਸ਼ ਗੁਪਤਾ ਇੱਕ ਸਾਲ ਪਹਿਲਾਂ ਤੱਕ ਨਾਰਥ ਐਮਸੀਡੀ ਦੇ ਮੇਅਰ ਰਹਿ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਨੇ ਇਹ ਚਿਹਰਾ ਵਪਾਰੀ ਵਰਗ ਨੂੰ ਖੁਸ਼ ਕਰਨ ਲਈ ਅੱਗੇ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲ‍ੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਜਪਾ ਸਾਂਸਦ ਮਨੋਜ ਤਿਵਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਉਹ ਪ੍ਰਾਈਵੇਟ ਹਸ‍ਪਤਾਲਾਂ ‘ਚ ਜ‍ਿਆਦਾ ਫੀਸ, ਦਿੱਲੀ ਸਰਕਾਰ ਦੀ ਬਦਇੰਤਜ਼ਾਮੀ ਨੂੰ ਲੈ ਕੇ ਰਾਜਘਾਟ ‘ਚ ਪ੍ਰਦਰਸ਼ਨ ਕਰਨ ਪਹੁੰਚੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button