Breaking NewsD5 specialIndiaNewsPoliticsPunjab

ਵੱਡੀ ਖਬਰ – ਕੈਪਟਨ ਦਾ ਵੱਡਾ ਬਿਆਨ, ਸਿੱਖ ਸੰਗਤ ਦੀ ਸੁਣੀ ਗਈ ਅਰਦਾਸ ? ਬਾਦਲਾਂ ਦੀ ਉੱਡੀ ਨੀਂਦ ! (ਵੀਡੀਓ)

ਜਲੰਧਰ : ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਬਿਆਨ ਦੇ ਦਿੱਤਾ ਜਿਸ ਨੇ ਬਾਦਲ ਪਰਿਵਾਰ ਦੀ ਨੀਂਦ ਉਡਾ ਦਿੱਤੀ ਲਗਦੀ ਹੈ। ਕੁੰਵਰ ਵਿਜੇ ਪ੍ਰਤਾਪ ਐਸਆਈਟੀ ਦੇ ਉਹ ਅਧਿਕਾਰੀ ਜਿਸ ਵਲੋਂ ਬੇਅਦਬੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਸ ਦਾ ਤਬਾਦਲਾ ਕੀਤਾ ਗਿਆ ਪਰ ਹੁਣ ਉਸ ਦੀ ਵਾਪਸੀ ਹੋਣ ਜਾ ਰਹੀ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਜਲੰਧਰ ਪਹੁੰਚੇ ਜਿਥੇ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਚੋਣਾਂ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਹੱਥ ਪਾਇਆ ਜਾਏਗਾ।

Read Also ਦੇਖੋ ਕੈਪਟਨ ਨੇ ਅਜਿਹਾ ਕੀ ਕਿਹਾ ਕੀ ਨਾਲ ਖੜੇ ਜਲੰਧਰ ਤੋਂ ਉਮੀਦਵਾਰ ਨੂੰ ਆਏ ਚੱਕਰ (ਵੀਡੀਓ)

ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਮੈਂਬਰ ਵਜੋਂ ਮੁੜ ਬਹਾਲੀ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਤਿੰਨ ਹਫ਼ਤੇ ਰਹਿ ਗਏ ਹਨ। ਇਸ ਤੋਂ ਬਾਅਦ ਇਹੀ ਅਫ਼ਸਰ ਜਾਵੇਗਾ ਤੇ ਸਾਰਿਆਂ ਨੂੰ ਫੜ ਕੇ ਲਿਆਏਗਾ ਦੱਸ ਦੇਈਏ ਕਿ ਕੈਪਟਨ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚੇ ਸੀ। ਉਨ੍ਹਾਂ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਤੇ ਚੌਧਰੀ ਸੰਤੋਖ ਸਿੰਘ ਲਈ ਵੋਟਾਂ ਮੰਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button