NewsBreaking NewsD5 specialIndiaPolitics

PM ਕੇਅਰਸ ਫੰਡ ਨਾਲ ਬਣ ਰਹੇ ਨੇ 50 ਹਜ਼ਾਰ ਵੈਂਟੀਲੇਟਰ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖਿਲਾਫ ਭਾਰਤ ਦੀ ਲੜਾਈ ਜਾਰੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਪੀਐਮ ਕੇਅਰਸ ਫੰਡ ਨੂੰ ਲੈ ਕੇ ਉਠ ਰਹੇ ਸਵਾਲਾਂ ਦੇ ਵਿੱਚ ਸੀਡੀਡੀਈਟੀ ਦੀ ਇੱਕ ਰਿਪੋਰਟ ‘ਚ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ‘ਦ ਸੈਂਟਰ ਫਾਰ ਡਿਸੀਜ ਡਾਇਨੇਮਿਕਸ, ਇਕੋਨਾਮਿਕਸ ਐਂਡ ਪਾਲਿਸੀ ਦੀ ਰਿਪੋਰਟ ‘ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਪੀਐਮ ਕੇਅਰਸ ਫੰਡ ਦਾ ਪੈਸਾ ਕਿੱਥੇ – ਕਿੱਥੇ ਖਰਚ ਹੋਇਆ ਹੈ ਅਤੇ ਇਸਨੂੰ ਦੇਸ਼ ‘ਚ ਕੋਰੋਨਾ ਦੀ ਲੜਾਈ ਲਈ ਕਿਨ੍ਹਾਂ ਸਰੋਤਾਂ ‘ਚ ਲਗਾਇਆ ਗਿਆ ਹੈ।

Big Breaking : ਕੋਰੋਨਾ ਨਾਲ ਪੰਜਾਬ ਤੋਂ ਜੁੜੀ ਮਾੜੀ ਖ਼ਬਰ

ਰਿਪੋਰਟ ਮੁਤਾਬਕ ਪੀਐਮ ਕੇਅਰਸ ਫੰਡ ਨਾਲ ਦੇਸ਼ ‘ਚ ਹੁਣ ਤੱਕ 50 ਹਜ਼ਾਰ ਵੈਂਟੀਲੇਟਰ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਵਿਚੋਂ 2,923 ਵੈਂਟੀਲੇਟਰ ਬਣ ਚੁੱਕੇ ਹਨ। ਰਿਪੋਰਟ ਮੁਤਾਬਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਕਾਰੀ ਹਸਪਤਾਲਾਂ ‘ਚ ‘ਮੇਡ ਇਨ ਇੰਡੀਆ’ ਦੇ ਤਹਿਤ ਤਿਆਰ ਇਨ੍ਹਾਂ ਵੈਂਟੀਲੇਟਰਸ ਲਈ ਪੀਐਮ ਕੇਅਰਸ ਫੰਡ ਤੋਂ 2000 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਥੇ ਹੀ ਪਰਵਾਸੀ ਮਜ਼ਦੂਰਾਂ ਦੇ ਕਲਿਆਣ ਨਾਲ ਜੁੜੇ ਪ੍ਰੋਜੈਕਟ ‘ਚ 1000 ਕਰੋੜ ਰੁਪਏ ਖਰਚ ਹੋਏ ਹਨ।

Chocolate ਤੇ Fastfood ਦੇ ਨੁਕਸਾਨ ਸੁਣੇ ਹੋਣਗੇ, ਪਰ ਹੁਣ ਸੁਣੋ ਵੱਡੇ ਫ਼ਾਇਦੇ, ਦੇਖੋ ਖਾ ਕੇ ਕਿਵੇਂ ਰਹੋਗੇ ਫ਼ਿੱਟ

ਕੁਲ 50 ਹਜ਼ਾਰ ਵੈਂਟੀਲੇਟਰਸ ਵਿੱਚੋਂ 30 ਹਜ਼ਾਰ ਵੈਂਟੀਲੇਟਰਸ ਭਾਰਤ ਇਲੈਕਟ੍ਰਾਨਿਕਸ ਨੇ ਬਣਾਏ ਹਨ। ਬਾਕੀ ਦੇ 20 ਹਜ਼ਾਰ ਵੈਂਟੀਲੇਟਰਸ ਤਿੰਨ ਕੰਪਨੀਆਂ ਨੇ ਮਿਲ ਕੇ ਬਣਾਏ ਹਨ। ਇਨ੍ਹਾਂ ਵਿੱਚ ਅਗਵਾ ਹੈਲਥਕੇਅਰ ( AgVa Healthcare) ਨੇ 10 ਹਜ਼ਾਰ ਵੈਂਟੀਲੇਟਰਸ, ਐਮਟੀਜੈੱਡ (AMTZ Basic) ਨੇ 5650 ਵੈਂਟੀਲੇਟਰਸ ਅਤੇ ਐਮਟੀਜੈੱਡ ਹਾਈ ਐਂਡ (AMTZ High End) ਨੇ 4 ਹਜ਼ਾਰ ਵੈਂਟੀਲੇਟਰਸ ਅਤੇ ਅਲਾਇਡ ਮੈਡੀਕਲ ( Allied Medical) ਨੇ 350 ਵੈਂਟੀਲੇਟਰਸ ਦੀ ਉਸਾਰੀ ਕੀਤੀ ਹੈ।

India-China ਫ਼ੌਜ ਦੀ ਮੁੱਠਭੇੜ ਵਾਲੀ Live ਵੀਡੀਓ ਆਈ ਸਾਹਮਣੇ, ਦੇਖੋ ਭਾਰਤੀ ਸ਼ੇਰਾਂ ਦੇ ਜਿਗਰੇ

ਇਨ੍ਹਾਂ ਰਾਜਾਂ ਨੂੰ ਹੋਈ ਸਪਲਾਈ
ਹੁਣ ਤੱਕ 1340 ਵੈਂਟੀਲੇਟਰਸ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ‘ਚ ਭੇਜੇ ਜਾ ਚੁੱਕੇ ਹਨ। ਮਹਾਰਾਸ਼ਟਰ ਅਤੇ ਦਿੱਲੀ ਨੂੰ 275 – 275 ਵੈਂਟੀਲੇਟਰਸ ਮਿਲੇ ਹਨ। ਗੁਜਰਾਤ ਨੂੰ 175 ਵੈਂਟੀਲੇਟਰਸ ਭੇਜੇ ਗਏ ਹਨ। ਜਦੋਂ ਕਿ ਬਿਹਾਰ ਨੂੰ 100, ਕਰਨਾਟਕ ਨੂੰ 90, ਰਾਜਸਥਾਨ ਨੂੰ 75 ਵੈਂਟੀਲੇਟਰਸ ਦੀ ਸਪਲਾਈ ਕੀਤੀ ਗਈ ਹੈ। ਜੂਨ ਦੇ ਅਖੀਰ ਤੱਕ ਸਾਰੇ ਰਾਜਾਂ ‘ਚ 14000 ਵੈਂਟੀਲੇਟਰਸ ਦੀ ਸਪਲਾਈ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button