Breaking NewsD5 specialInternationalNews

ਵਿਗਿਆਨ ਦਾ ਚਮਤਕਾਰ ! ਨਰ ਚੂਹਿਆਂ ਤੋਂ ਵਿਗਿਆਨੀਆ ਨੇ ਪੈਦਾ ਕਰਵਾ ਦਿੱਤੇ ਬੱਚੇ

ਬੀਜਿੰਗ : ਵਿਗਿਆਨ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅਸੰਭਵ ਨੁੰ ਵੀ ਸੰਭਵ ਬਣਾਇਆ ਜਾ ਰਿਹਾ ਹੈ। ਚੀਨ ਦੇ ਵਿਗਿਆਨੀਆਂ ਨੇ ਇਸ ਵਾਰ ਕੁਝ ਅਜਿਹਾ ਕੀਤਾ, ਜਿਸ ਦੇ ਬਾਰੇ ਸੋਚਣਾ ਵੀ ਮੁਸ਼ਕਿਲ ਹੈ। ਚੀਨੀ ਵਿਗਿਆਨੀਆਂ ਨੇ ਨਰ ਚੂਹਿਆ ਤੋਂ ਬੱਚੇ ਪੈਦਾ ਕਰਵਾ ਦਿੱਤੇ। ਹਾਲਾਕਿ ਚੀਨ ਦੇ ਵਿਗਿਆਨੀਆਂ ਦੀ ਇਸ ਖੁਰਾਫਾਤ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ।ਚੀਨੀ ਵਿਗਿਆਨੀਆਂ ਨੇ ਨਰ ਚੂਹਿਆ ਨੂੰ ਪ੍ਰੈਗਨੈਟ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਤੋਂ ਬੱਚੇ ਵੀ ਪੈਦਾ ਕਰਵਾ ਕੇ ਦਿਖਾਏ ਹਨ, ਇਸਦੇ ਲਈ ਉਹ ਕਾਫੀ ਸਾਲਾਂ ਤੋਂ ਰਿਸਰਚ ਕਰ ਰਹੇ ਸੀ। ਹੁਣ ਇਸ ਰਿਸਰਚ ਦਾ ਨਤੀਜਾ ਸਾਹਮਣੇ ਆ ਗਿਆ ਹੈ। ਸੰਘਾਈ ਦੀ ਨੇਬਲ ਮੈਡੀਕਲ ਯੂਨੀਵਰਸਿਟੀ ‘ਚ ਵਿਗਿਆਨੀਆ ਦੀ ਟੀਮ ਵੱਲੋਂ ਇਹ ਰਿਸਰਚ ਕੀਤੀ ਗਈ ਹੈ। ਵਿਗਿਆਨੀਆਂ ਨੇ ਇਸ ਰਿਸਰਚ ਨੂੰ ਚਾਰ ਸਟੈਪ ‘ਚ ਪੂਰਾ ਕੀਤਾ।

🔴LIVE| ਖੇਤੀ ਮੰਤਰੀ ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ! ਲਿਆ ਵੱਡਾ ਫੈਸਲਾ ! ਕੈਪਟਨ ਸਰਕਾਰ ਦਾ ਵੱਡਾ ਤੋਹਫ਼ਾ!

ਜਿਸ ਨੂੰ ਰੈਟ ਮਾਡਲ ਦੱਸਿਆ ਹੈ। ਵਿਗਿਆਨੀਆ ਦੇ ਵੱਲੋਂ ਪਹਿਲਾ ਮਾਦਾ ਚੂਹਿਆ ਦੀ ਬੌਡੀ ‘ਚੋਂ ਬੱਚੇਦਾਨੀ ਨੂੰ ਬਾਹਰ ਕੱਢਿਆ ਗਿਆ ਇਸ ਤੋਂ ਬਾਅਦ ਉਸ ਨੂੰ ਨਰ ਚੂਹਿਆ ਦੀ ਬੌਡੀ ‘ਚ ਫਿਟ ਕੀਤਾ ਗਿਆ। ਇਸ ਬੱਚੇਦਾਨੀ ਟ੍ਰਾਂਸਪਲਾਟ ਤੋਂ ਬਾਅਦ ਨਰ ਨੂੰ ਪ੍ਰੈਗਨੈਟ ਕਰਕੇ ਉਸਦੀ ਸੀਜ਼ੇਰੀਅਨ ਦੇ ਜ਼ਰੀਏ ਡਿਲੀਵਰੀ ਕਰਵਾਈ ਗਈ। ਵਿਗਿਆਨੀਆਂ ਦੇ ਵੱਲੋਂ ਸੀਜ਼ੇਰੀਅਨ ਸੈਕਸਨ ‘ਕਰਨ ਤੋਂ ਪਹਿਲਾ ਭਰੂਣ ਨੂੰ 21.5 ਦਿਨਾਂ ਦੇ ਲਈ ਵਿਕਸਤ ਹੋਣ ਦੇ ਲਈ ਛੱਡ ਦਿੱਤਾ ਗਿਆ ਸੀ। ਚੂਹਿਆਂ ਦੇ ਜਨਮ ਤੋਂ ਬਾਅਦ ਟੀਮ ਨੇ ਚੂਹਿਆਂ ਤੇ “separation surgeries” ਕੀਤੀ ਅਤੇ ਪਾਇਆ ਕਿ ਸਾਰੇ ਨਰ ਬੱਚੇ ਆਪਰੇਸ਼ਨ ਦੇ ਤਿੰਨ ਮਹੀਨੇ ਬਾਅਦ ਜਿਊਂਦੇ ਰਹਿ ਸਕਦੇ ਹਨ। ਇਹ ਖੋਜ ਚਾਰ ਕਦਮਾਂ ਵਿੱਚ ਪੂਰੀ ਕੀਤੀ ਗਈ ਸੀ। ਇਸ ਨੂੰ ਰੈਟ ਮਾਡਲ ਕਿਹਾ ਜਾਂਦਾ ਸੀ. ਹਾਲਾਂਕਿ, ਹੁਣ ਤੱਕ ਇਸਦੀ ਸਫਲਤਾ ਦਰ ਸਿਰਫ 3.68 ਪ੍ਰਤੀਸ਼ਤ ਦੱਸੀ ਗਈ ਹੈ। ਨਰ ਚੂਹਿਆਂ ਵਿੱਚ ਪ੍ਰਯੋਗ ਸਫਲ ਰਿਹਾ ਅਤੇ ਨਰ ਨੇ 10 ਬੱਚਿਆਂ ਨੂੰ ਜਨਮ ਦਿੱਤਾ।

BIG NEWS ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਉੱਡਣ ਸਿੱਖ ਮਿਲਖਾ ਸਿੰਘ

ਹੁਣ ਮਨੁੱਖ ਦੀ ਵਾਰੀ ਹੈ
ਚੀਨ ਵਿੱਚ ਖੋਜਕਰਤਾ ਹੁਣ ਮਨੁੱਖਾਂ ਉੱਤੇ ਰੈਟ ਮਾਡਲ ਅਪਣਾਉਣ ਦੀ ਕੋਸ਼ਿਸ਼ ਵਿੱਚ ਹਨ। ਇਹ ਪਹਿਲੀ ਵਾਰ ਹੈ ਜਦੋਂ ਮਰਦ ਪ੍ਰਯੋਗ ਵਿਚ ਗਰਭਵਤੀ ਹੋਇਆ ਹੈ। ਮੈਮਲ ਵਿੱਚ ਇਸ ਪ੍ਰਯੋਗ ਦੇ ਨਾਲ, ਹੁਣ ਮਨੁੱਖਾਂ ਵਿੱਚ ਇਸਦੀ ਸਫਲਤਾ ਦੀ ਉਮੀਦ ਵੱਧ ਗਈ ਹੈ। ਇਸ ਤੋਂ ਪਹਿਲਾਂ, ਐਨਵਾਈਯੂ ਸਕੂਲ ਆਫ਼ ਮੈਡੀਸਨ ਟ੍ਰਾਂਸਜਾਂਜਰਾਂ ਲਈ ਵੀ ਅਜਿਹਾ ਪ੍ਰਯੋਗ ਕਰ ਚੁੱਕਾ ਸੀ। ਇਸ ਵਿਚ, ਉਹ ਟਰਾਂਸਜੈਂਡਰ ਜੋ ਗਰਭਵਤੀ ਬਣਨਾ ਚਾਹੁੰਦੇ ਹਨ, ਉਹ ਆਪਣੀ ਬੱਚੇਦਾਨੀ ਦੀ ਸਰਜਰੀ ਨਹੀਂ ਕਰਵਾਉਂਦੇ ਅਤੇ ਮੇਲ ਦੇ ਆਪਣੇ ਸਰੀਰ ਵਿੱਚ ਹੀ ਗਰਭਵਤੀ ਹੋ ਜਾਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button