Breaking NewsD5 specialIndiaNewsTop News

Delhi ਦੇ ਸਰਕਾਰੀ ਸਕੂਲਾਂ ਦੇ 496 ਵਿਦਿਆਰਥੀਆਂ ਨੇ ਪਾਸ ਕੀਤੀ NEET ਪ੍ਰੀਖਿਆ

ਨਵੀਂ ਦਿੱਲੀ : ਦਿੱਲੀ ਦੇ ਸਰਕਾਰੀ ਸਕੂਲਾਂ ਦੇ 496 ਵਿਦਿਆਰਥੀਆਂ ਨੇ ਇਸ ਸਾਲ ਨੀਟ ਪ੍ਰੀਖਿਆ ਪਾਸ ਕੀਤੀ ਹੈ ਜਿਨ੍ਹਾਂ ਵਿਚੋਂ 51 ਵਿਦਿਆਰਥੀ ਇੱਕ ਹੀ ਸਕੂਲ ਤੋਂ ਹਨ। ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੱਤੀ। 720 ‘ਚੋਂ 700 ਅੰਕ ਪਾਉਣ ਵਾਲੇ ਕੁਸ਼ਾਲ ਗਰਗ ਨੂੰ ਨੀਟ ਪ੍ਰੀਖਿਆ ‘ਚ 165ਵਾਂ ਰੈਂਕ ਮਿਲਿਆ ਹੈ ਅਤੇ ਏਂਮਜ਼ ‘ਚ ਸੀਟ ਵੀ ਮਿਲੀ ਹੈ।

Khabran Da Sira: ਕਿਸਾਨਾਂ ਨੇ ਘੇਰਿਆ ਮੁੱਖ ਮੰਤਰੀ, ਕਸੂਤੇ ਫਸੇ ਅਕਾਲੀ, ਕੈਪਟਨ ਨੂੰ ਕੀਤਾ ਤਲਬ D5 Channel Punjabi

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ , ‘‘ਵਾਹ ! ਦਿੱਲੀ ਦੇ ਸਰਕਾਰੀ ਸਕੂਲ ਦੇ ਇੰਨ੍ਹੇ ਸਾਰੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ। ਕੁਝ ਸਾਲ ਪਹਿਲਾਂ ਤੱਕ ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਮੈਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਾ ਹਾਂ। ਕੁਲ ਮਿਲਾ ਕੇ ਤੁਸੀਂ ਸਾਰਿਆਂ ਨੇ ਸਾਬਤ ਕਰ ਦਿਖਾਇਆ ਕਿ ਇਹ ਸੰਭਵ ਹੈ। ’’ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਟਵੀਟ ਕਰਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

ਰੰਧਾਵਾ ਤੇ ਬਾਜਵਾ ਦੀ ਫਿਰ ਖੜਕੀ, ਬਾਜਵਾ ਨੇ ਦਿੱਤਾ ਨਵਾਂ ਬਿਆਨ, ਮਾਹੌਲ ਹੋਇਆ ਗਰਮ D5 Channel Punjabi

ਉਨ੍ਹਾਂ ਨੇ ਟਵੀਟ ਕੀਤਾ , ‘‘ਦਿੱਲੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਕੁਸ਼ਾਲ ਗਰਗ ਨੇ ਇਤਿਹਾਸ ਰਚਿਆ। ਉਨ੍ਹਾਂ ਨੇ 720 ਵਿੱਚੋਂ 700 ਅੰਕ ਪ੍ਰਾਪਤ ਕੀਤੇ ਹਨ। ਆਲ ਇੰਡੀਆ ਰੈਂਕ 165 ਅਤੇ ਏਂਮਜ਼ ‘ਚ ਸੀਟ ਪੱਕੀ ਕੀਤੀ ਹੈ। ਪਿਤਾ ਦਸਵੀਂ ਪਾਸ ਅਤੇ ਮਾਤਾ 12ਵੀਂ ਪਾਸ ਹਨ। ਵਧਾਈ ਹੋਵੇ ਕੁਸ਼ਾਲ। ਤੁਹਾਡੇ ਤੇ ਮਾਣ ਹੈ।’’ ਸਿਸੋਦੀਆ ਨੇ ਲਿਖਿਆ, ‘‘ਨੀਟ ਪ੍ਰੀਖਿਆ ‘ਚ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਫਿਰ ਰਚਿਆ ਇਤਿਹਾਸ। ਇਹ ਹੈ ਅਰਵਿੰਦ ਕੇਜਰੀਵਾਲ ਜੀ ਦਾ ਸ਼ਾਸਨ ਮਾਡਲ। ਇਹ ਹੈ ਅਸਲੀ ਰਾਸ਼ਟਰ ਉਸਾਰੀ।

ਰੁਪਿੰਦਰ ਕੌਰ ਰੂਬੀ ਦਾ ਪਹਿਲਾ ਧਮਾਕੇਦਾਰ ਬਿਆਨ, ਸੁਣ ਕੇਜਰੀਵਾਲ ਸਣੇ ਹਿੱਲੇ ਵੱਡੇ ਲੀਡਰ || D5 Channel Punjabi

ਪੂਰੇ ਦੇਸ਼ ਲਈ ਸਿੱਖਿਆ ਦਾ ਮਾਡਲ ਪੇਸ਼ ਕਰ ਰਹੀ ਦਿੱਲੀ ਦੀ ਟੀਮ – ਐਜੁਕੇਸ਼ਨ ਨੂੰ ਵਧਾਈ।’’ ਉਨ੍ਹਾਂ ਨੇ ਲਿਖਿਆ ਹੈ, ‘‘ਦਿੱਲੀ ਸਰਕਾਰ ਦੇ ਸਕੂਲਾਂ ‘ਚ ਸਿਰਫ਼ ਚੰਗੀ ਬਿੰਲਡਿੰਗ ਅਤੇ ਅਧਿਆਪਕ ਟ੍ਰੇਨਿੰਗ ਦਾ ਕੰਮ ਨਹੀ ਹੋਇਆ। ਅੱਜ ਪੜਾਈ ਇੰਨੀ ਸ਼ਾਨਦਾਰ ਹੋ ਗਈ ਹੈ ਕਿ ਨੀਟ ‘ਚ ਟਾਪ ਸਰਕਾਰੀ ਸਕੂਲ ਦੇਖੋ –

1 . ਯਮੁਨਾ ਵਿਹਾਰ ਸਕੂਲ – 51 ਵਿਦਿਆਰਥੀ ।

2 . ਪੱਛਮੀ ਵਿਹਾਰ ਸਕੂਲ – 28 ਵਿਦਿਆਰਥੀ ।

3 . ਆਈਪੀ ਐਕਟੇਂਸ਼ਨ – 16 ਵਿਦਿਆਰਥੀ ।

4 . ਲੋਨੀ ਰੋਡ ਸਕੂਲ – 15 ਵਿਦਿਆਰਥੀ। ’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button