Breaking NewsD5 specialIndiaNewsPoliticsPunjab

ਚਰਨਜੀਤ ਚੰਨੀ ਦਾ ਇੱਕ ਹੋਰ ਨਵਾਂ ਚਮਕਾਰਾ ਖੇਡਿਆ ਦਲਿਤ ਪੱਤਾ, ਕਿਹਾ ਅਕਾਲੀ ਇੱਕ ਦਲਿਤ ਨੂੰ ‘ਮੀ ਟੂ’ ‘ਚ ਫਸਾ ਰਹੇ ਨੇ

ਚਮਕੌਰ ਸਾਹਿਬ : ‘ਮੀ ਟੂ’ ਮੁਹਿੰਮ ਤਹਿਤ ਫਸੇ ਪੰਜਾਬ ਦੇ ਕੈਬਨਟ ਮੰਤਰੀ ਚਰਨਜੀਤ ਸਿੰਘ ਚੰਨੀ ਆਖ਼ਰਕਾਰ ਦੇਸ਼ ਪਰਤੇ, ਤੇ ਆਉਣ ਸਾਰ ਸਭ ਤੋਂ ਪਹਿਲਾਂ ਉਹਨਾਂ ਨੇ “ਦਲਿਤ ਪੱਤਾ ਸਾਫ ਕੀਤਾ” ਤੇ ਤੁਰੰਤ ਖੇਡਦਿਆਂ ਕਿਹਾ ਕਿਹਾ ਕਿ ਵਿਰੋਧੀ ਉਹਨਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਹੇ ਨੇ ਕਿਉਂਕਿ ਉਹ ਇੱਕ ਦਲਿਤ ਨੇ ਤੇ ਦਲਿਤਾਂ ਦੇ ਹੱਕ ਵਿੱਚ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਨ । ਜਿਉਂ ਹੀ ਚੰਨੀ ਦਾ ਇਹ ਬਿਆਨ ਸਾਹਮਣੇ ਆਇਆ, ਚਾਰੇ ਪਾਸੇ ਤੁਰੰਤ ਇਸ ਗੱਲ ਨੂੰ ਲੈਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਇਸ ਕੈਬਨਟ ਮੰਤਰੀ ਵੱਲੋਂ ਖੇਡਿਆ ਗਿਆ ਇਹ ਪੁਰਾਣਾ ਪੱਤਾ ਕੀ ਉਹਨਾਂ ਨੂੰ ਬਚਾ ਪਵੇਗਾ ? ਮੀਡੀਆ ਵਿੱਚ ਦਿੱਤੇ ਗਏ ਇਸ ਬਿਆਨ ਵਿੱਚ ਚੰਨੀ ਨੇ ਕਿਹਾ ਹੈ ਕਿ ਅਕਾਲੀ ਦੱਲ ਵਾਲੇ ਉਹਨਾਂ ਨੂੰ ਇਸ ਲਈ ਬਦਨਾਮ ਕਰ ਰਹੇ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਅੰਦਰ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਕਰਦਿਆਂ ਉਹਨਾਂ ਨੇ ਬਾਦਲਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਸੀ ।

Read Also ਸੁਖਪਾਲ ਖਹਿਰਾ ‘ਤੇ ਹੋਏ ਹਮਲੇ ‘ਤੇ ਬੋਲੇ ਚਰਨਜੀਤ ਚੰਨੀ

ਚੰਨੀ ਅਨੁਸਾਰ ਇਸ ਮਾਮਲੇ ਨੂੰ ਭੜਕਾ ਕੇ ਅਕਾਲੀ ਦਲ ਵਾਲੇ ਇੱਕ ਤਾਂ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਉਨ੍ਹਾਂ ਖਿਲਾਫ ਬਣੀ ਹਵਾ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਤਾਕ ਵਿੱਚ ਨੇ, ਤੇ ਦੂਜਾ ਉਹ ਲੋਕ ਉਹਨਾਂ ਵਲੋਂ ਵਿਧਾਨ ਸਭਾ ਵਿੱਚ ਬਾਦਲਾਂ ਖਿਲਾਫ ਕੀਤੀ ਗਈ ਕਾਰਵਾਈ ਦੀ ਮੰਗ ਦਾ ਬਾਦਲਾ ਲੈਣਾ ਚਾਹੁੰਦੇ ਨੇ । ਇਸ ਮਾਮਲੇ ਤੇ ਆਪਣੀ ਸਫਾਈ ਦਿੰਦਿਆਂ ਚੰਨੀ ਨੇ ਕਿਹਾ ਕਿ ਮਹਿਲਾ ਅਧਿਕਾਰੀ ਨੂੰ ਭੇਜਿਆ ਗਿਆ ਸੰਦੇਸ਼ ਅਸ਼ਲੀਲ ਨਹੀਂ ਸੀ, ਤੇ ਕਿਉਂਕਿ ਉਹ ਸੰਦੇਸ਼ ਕਿਸੇ ਹੋਰ ਵਲੋਂ ਉਹਨਾਂ ਨੂੰ ਭੇਜਿਆ ਗਿਆ ਸੀ ਇਸ ਲਈ ਉਹ ਉਸੇ ਸੰਦੇਸ਼ ਨੂੰ ਅੱਗੇ ਹੋਰ ਕਈਆਂ ਨੂੰ ਭੇਜ ਰਹੇ ਸਨ, ਜਿਸ ਦੌਰਾਨ ਗ਼ਲਤੀ ਨਾਲ ਉਹ ਸੰਦੇਸ਼ ਉਸ ਮਹਿਲਾ ਅਧਿਕਾਰੀ ਨੂੰ ਵੀ ਭੇਜਿਆ ਗਿਆ ਜਿਸ ਲਈ ਉਹਨਾਂ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਉਸ ਮਹਿਲਾ ਅਧਿਕਾਰੀ ਨੂੰ ਸਚਾਈ ਤੋਂ ਵਾਕਫ਼ ਕਰਵਾ ਕੇ ਉਸ ਕੋਲੋਂ ਮਾਫੀ ਮੰਗ ਲਈ ਸੀ । ਚੰਨੀ ਅਨੁਸਾਰ ਕਿਉਂਕਿ ਹੁਣ ਇਹ ਮਾਮਲਾ ਖਤਮ ਹੋ ਚੁਕਾ ਹੈ ਤੇ ਉਹਨਾਂ ਨੂੰ ਮੁੱਖ ਮੰਤਰੀ ਵੀ ਕਲੀਨ ਚਿੱਤ ਦੇ ਚੁਕੇ ਨੇ ਤਾਂ ਹੁਣ ਉਹਨਾਂ ਵਲੋਂ ਅਸਤੀਫਾ ਦਿੱਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।

 

ਚੰਨੀ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਕਿ ਇਸ ਮਾਮਲੇ ਵਿੱਚ ਘਰ ਦੇ ਹੀ ਕਿਸੇ ਭੇਦੀ (ਕਾਂਗਰਸੀ) ਨੇ ਇਸ ਸਿਆਸੀ ਲੰਕਾ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੀਡੀਆ ਦੇ ਕੁਝ ਹਲਕਿਆਂ ਨੇ ਇਸ ਖ਼ਬਰ ਨੂੰ ਜੋਰਾਂ ਸ਼ੋਰਾਂ ਨਾਲ ਚੁੱਕਿਆ ਸੀ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ ਪੰਜਾਬ ਦੀ ਇੱਕ ਮਹਿਲਾ ਆਈ ਏ ਐਸ ਅਧਿਕਾਰੀ ਨੇ ਮੁੱਖ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ ਕਿ ਚੰਨੀ ਨੇ ਉਹਨਾਂ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਹਨ । ਜਿਸ ਤੇ ਮੁੱਖ ਮੰਤਰੀ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਚੰਨੀ ਕੋਲੋਂ ਮਹਿਲਾ ਅਧਿਕਾਰੀ ਤੋਂ ਮਾਫੀ ਮੰਗਵਾ ਦਿੱਤੀ ਗਈ ਹੈ ਇਸ ਲਈ ਇਹ ਮਾਮਲਾ ਹੁਣ ਖਤਮ ਹੋ ਗਿਆ ਹੈ ।ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਜੋਰਾਂ ਸ਼ੋਰਾਂ ਨਾਲ ਚੁਕਦਿਆਂ ਨਾ ਸਿਰਫ ਚੰਨੀ ਨੂੰ ਘੇਰਿਆ ਬਲਕਿ ਇਹਨਾਂ ਵਿਰੋਧੀਆਂ ਨੇ ਮੁੱਖ ਮੰਤਰੀ ਤੇ ਰਾਹੁਲ ਗਾਂਧੀ ਨੂੰ ਵੀ ਨਹੀਂ ਬਖਸ਼ਿਆ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button