IndiaTop News

Karnataka Assembly Election : ਕਰਨਾਟਕ ਦੀਆਂ ਸਾਰੀਆਂ 224 ਵਿਧਾਨ ਸਭਾ ਸੀਟਾਂ ‘ਤੇ ਸ਼ਾਮ 5 ਵਜੇ ਤੱਕ 65.58 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ

ਕਰਨਾਟਕ : ਕਰਨਾਟਕ ਦੀਆਂ ਸਾਰੀਆਂ 224 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸ ਵਾਰ ਚੋਣ ਲੜਨ ਵਾਲਿਆਂ ਵਿੱਚ ਕਈ ਵੱਡੇ ਆਗੂ ਵੀ ਹਨ। ਮੁੱਖ ਮੰਤਰੀ ਬਸਵਰਾਜ ਬੋਮਈ ਖੁਦ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸਿੱਧਰਮਈਆ, ਕਾਂਗਰਸ ਪ੍ਰਧਾਨ ਡੀਕੇ ਸ਼ਿਵਕੁਮਾਰ, ਜੇਡੀਐਸ ਮੁਖੀ ਐਚਡੀ ਕੁਮਾਰਸਵਾਮੀ ਵਰਗੇ ਕਈ ਦਿੱਗਜ ਆਗੂ ਚੋਣ ਮੈਦਾਨ ਵਿੱਚ ਹਨ।

ਗੋਡਿਆਂ ਦੇ ਮਰੀਜ਼ਾਂ ਲਈ ਜ਼ਰੂਰੀ ਵੀਡੀਓ! ਬਜ਼ੁਰਗ ਵੀ ਘੋੜਿਆਂ ਵਾਂਗ ਦੌੜਨਗੇ ! ਤਾਂਹੀਓ! ਕਹਿੰਦੇ ਵੈਦ ਵੈਦ ’ਚ ਫਰਕ ਹੁੰਦੈ!

ਚੋਣ ਕਮਿਸ਼ਨ ਮੁਤਾਬਕ ਕਰਨਾਟਕ ‘ਚ ਸ਼ਾਮ 5 ਵਜੇ ਤੱਕ 65.58 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। BBMP ਦੱਖਣੀ ਜ਼ਿਲ੍ਹੇ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ 50% ਤੋਂ ਵੱਧ ਵੋਟਾਂ ਪੋਲ ਹੋਈਆਂ।

Sushil Rinku ਨੂੰ Karamjit Chaudhary ਨੇ ਚਾੜਿਆ ਮਾਂਜਾ | D5 Channel Punjabi | Jalandhar by Election

ਹਾਸਲ ਜਾਣਕਾਰੀ ਮੁਤਾਬਕ ਅੱਜ ਵੋਟਿੰਗ ਦੌਰਾਨ ਕੁੱਲ 5,31,33,054 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ ਚੋਣਾਂ ਲਈ 2615 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ ਵੋਟਿੰਗ ਲਈ 58,545 ਵੋਟ ਕੇਂਦਰ ਬਣਾਏ ਗਏ ਹਨ। ਸੂਬੇ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 2,67,28,053 ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 2,64,00,074 ਹੈ। ਇਨ੍ਹਾਂ ’ਚੋਂ 11,71,558 ਨੌਜਵਾਨ ਵੋਟਰ ਹਨ ਜਦਕਿ 12,15,920 ਵੋਟਰਾਂ ਦੀ ਉਮਰ 80 ਸਾਲ ਤੋਂ ਵੱਧ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button