Breaking NewsD5 specialNewsSports

Delhi ਤੋਂ ਹਾਰਨ ਮਗਰੋਂ Rohit ‘ਤੇ ਲੱਗਿਆ 12 ਲੱਖ ਰੁਪਏ ਦਾ ਜੁਰਮਾਨਾ

ਚੇਂਨਈ : ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ’ਤੇ ਇਥੇ ਦਿੱਲੀ ਕੈਪੀਟਲਸ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੌਰਾਨ ਹੌਲੀ ਓਵਰ ਗਤੀ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਤਜਰਬੇਕਾਰ ਲੈੱਗ ਸਪਿਨਰ ਅਮਿਤ ਮਿਸ਼ਰਾ (24 ਦੌੜਾਂ ’ਤੇ ਚਾਰ ਵਿਕਟਾਂ) ਦੀ ਫਿਰਕੀ ਨਾਲ ਮੰਗਲਵਾਰ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ’ਤੇ 137 ਦੌੜਾਂ ’ਤੇ ਰੋਕਣ ਤੋਂ ਬਾਅਦ ਦਿੱਲੀ ਨੇ ਪੰਜ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ।

ਕੇਂਦਰ ਦੇ ਆਪ੍ਰੇਸ਼ਨ ਕਲੀਨ ਨੂੰ ਕਿਸਾਨਾਂ ਨੇ ਕਰਤਾ ਫੇਲ੍ਹ!ਕਿਸਾਨਾਂ ਦੇੇ ਪ੍ਰਧਾਨ ਦੀ ਮੋਦੀ ਨੂੰ ਚਿਤਾਵਨੀ..

ਆਈ. ਪੀ. ਐੱਲ. ਨੇ ਆਪਣੇ ਬਿਆਨ ’ਚ ਕਿਹਾ, ‘‘ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ’ਤੇ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਉਸ ਦੀ ਟੀਮ ਨੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ 20 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਆਈ. ਪੀ. ਐੱਲ. 2021 ਮੁਕਾਬਲੇ ਦੌਰਾਨ ਹੌਲੀ ਓਵਰ ਗਤੀ ਨਾਲ ਗੇਂਦਬਾਜ਼ੀ ਕੀਤੀ।’’ ਬਿਆਨ ਦੇ ਅਨੁਸਾਰ, ‘‘ਘੱਟ ਤੋਂ ਘੱਟ ਓਵਰ ਗਤੀ ਨਾਲ ਸਬੰਧਿਤ ਅਪਰਾਧਾਂ ਦੇ ਆਈ. ਪੀ. ਐੱਲ. ਜ਼ਾਬਤੇ ਦੇ ਅਧੀਨ ਟੀਮ ਦਾ ਸੈਸ਼ਨ ਦਾ ਇਹ ਪਹਿਲਾ ਅਪਰਾਧ ਸੀ, ਇਸ ਲਈ ਰੋਹਿਤ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button