NewsBreaking NewsD5 specialPoliticsPunjab

Daduwal ਨੇ ਇੰਟਰਵਿਊ ‘ਚ ਸੁਣੋ ਦਾਦੂਵਾਲ ਨੇ ਜਥੇਦਾਰ ਮੰਡ ਨੂੰ ਕਿਉਂ ਕਿਹਾ- ਡਰਾਮੇਬਾਜ਼ | Mand

ਪਟਿਆਲਾ : ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ Exclusiveਇੰਟਵਿਊ…ਬੇਅਦਬੀ ਮਾਮਲਿਆਂ ਬਾਰੇ ਦਾਦੂਵਾਲ ਦੇ ਖੁਲਾਸੇ.. ਕੀ ਸੀ.ਬੀ.ਆਈ. ਰਾਮ ਰਹੀਮ ਨੂੰ ਬਚਾਉਣ ‘ਚ ਲੱਗੀ ਹੈ ?.. ਕੀਰਾਮ ਰਹੀਮ ਖੋਲ੍ਹੇਗਾ ਬਾਦਲਾਂ ਦੇ ਰਾਜ਼..? ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਿਉਂ ਹੋਇਆ ਸੀ ਕਤਲ ? ਕੀ ਜਥੇਦਾਰ ਧਿਆਨ ਸਿੰਘ ਮੰਡ ਦਾ ਸਾਥ ਦੇਣਗੇ ਦਾਦੂਵਾਲ ?

Navtej Gaggu ਦੀ ਗ੍ਰਿਫ਼ਤਾਰੀ ਦਾ ਵਿਰੋਧ, ਟਕਸਾਲ ਦੇ ਸਿੰਘ ਦੀ ਪੁਲਿਸ ਨੂੰ ਸਿੱਧੀ ਧਮਕੀ | Sudhir Suri ਵੀ ਠੋਕਿਆ

ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੇ ਸਿੱਖ ਭਾਵਨਾਵਾਂ ਨਾਲ ਜੁੜੇ ਅਤਿ ਸੰਵੇਦਨਸ਼ੀਲ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਡੇਰਾ ਮੁਖ਼ੀ ਗੁਰਮੀਤ ਰਾਮ ਰਹੀਮ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸੀ.ਬੀ.ਆਈ. ਨੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਤੱਕ ਪਹੁੰਚ ਕੀਤੀ ਹੈ। ਅਦਾਲਤ ਕੋਲ ਇਸ ਸੰਬੰਧ ਵਿਚ ਪਾਈ ‘ਅਪੀਲ’ ਵਿਚ ਸੀ.ਬੀ.ਆਈ.ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਐਸ.ਆਈ.ਟੀ. ਦੇ ਮੁਖ਼ੀ ਨੂੰ ਨੋਟਿਸ ਜਾਰੀ ਕੀਤਾ ਜਾਵੇ ਕਿ ਉਹ ਉਕਤ ਤਿੰਨਾਂ ਮਾਮਲਿਆਂ ਵਿਚ ਐਸ.ਆਈ.ਟੀ.ਵੱਲੋਂ ਹੁਣ ਤੱਕ ਦੀ ਕਾਰਵਾਈ ਅਤੇ ਉਸ ਨਾਲ ਸੰਬੰਧਤ ਸਾਰੇ ਦਸਤਾਵੇਜ਼ ਪੇਸ਼ ਕਰਨ।

🔴 Vikas Dubey Encounter LIVE 🔴 ਗੈਂਗਸਟਰ ਵਿਕਾਸ ਦੂਬੇ ਦਾ ਐਨਕਾਊਂਟਰ | Kanpur | UP

ਇਸ ਤੋਂ ਇਲਾਵਾ ਅਦਾਲਤ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਅਤੇ ਇਸ ਦੀ ਐਸ.ਆਈ.ਟੀ. ਦੇ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਜਾਂਚ ਕਰਨ ’ਤੇ ਉਨੀ ਦੇਰ ਤਕ ਰੋਕ ਲਗਾ ਦਿੱਤੀ ਜਾਵੇ ਜਿੰਨੀ ਦੇਰ ਇਸ ਕੇਸ ਦੀ ਜਾਂਚ ਕਰਨ ਸੰਬੰਧੀ ਅਧਿਕਾਰ ਖ਼ੇਤਰ ਬਾਰੇ ਸੁਪਰੀਮ ਕੋਰਟ ਵਿਚ ਚੱਲ ਰਹੇ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ। ਇਸ ਅਰਜ਼ੀ ਦਾ ਸੰਗਿਆਨ ਲੈਂਦਿਆਂ ਅਦਾਲਤ ਨੇ ਇਸ ਸੰਬੰਧੀ ਮੁੱਖ ਕੇਸ ਦੀ ਸੁਣਵਾਈ ਹੀ 10 ਜੁਲਾਈ ਨੂੰ ਰੱਖ ਲਈ ਸੀ ਜਿਸ ਤਹਿਤ ਇਹ ਅਰਜ਼ੀ ਵੀ ਵਿਚਾਰੀ ਜਾਵੇਗੀ। ਇਸ ਲਈ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਹੁਣ ਸਾਹਮਣੇ ਆਇਆ ਪਰਿਵਾਰ, ਇਲਾਜ ਲਈ ਪੈਸੇ ਭੇਜਣ ਵਾਲੇ ਗੌਰ ਨਾਲ ਸੁਣੋ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਹ ਮਾਮਲਾ ਸੀ.ਬੀ.ਆਈ. ਤੋਂ ਵਾਪਸ ਲੈ ਲਏ ਜਾਣ ਤੋਂ ਬਾਅਦ ਇਹ ਕੇਸ ਆਪਣੇ ਕੋਲ ਹੀ ਰੱਖਣ ਦੀ ਜ਼ਿਦ ’ਤੇ ਅੜ ਕੇ ਸਰਕਾਰ ਨਾਲ ਸੁਪਰੀਮ ਕੋਰਟ ਵਿਚ ਲੜ ਰਹੀ ਸੀ.ਬੀ.ਆਈ. ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ: ਜੀ.ਐਸ. ਸੇਖ਼ੋਂ ਸਾਹਮਣੇ ਇਕ ਅਰਜ਼ੀ ਦਾਇਰ ਕਰਦਿਆਂ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੀ ਐਸ.ਆਈ.ਟੀ. ਵੱਲੋਂ ਸਮਾਨੰਤਰ (ਪੈਰੇਲਲ) ਜਾਂਚ ਨੂੰ ਰੋਕੇ ਜਾਣ ਦੀ ਬੇਨਤੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button