Breaking NewsD5 specialIndiaNewsPunjab

ਪਿਆਜ਼ ਦੀਆਂ ਕੀਮਤਾਂ ‘ਚ ਇੱਕ ਬਾਰ ਫਿਰ ਆਵੇਗਾ ਵੱਡਾ ਉਛਾਲ !

ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ‘ਚ ਇੱਕ ਬਾਰ ਫਿਰ ਤੋਂ 15 ਫੀਸਦੀ ਤੱਕ ਦੀ ਤੇਜ਼ੀ ਆ ਸਕਦੀ ਹੈ। ਮੀਡੀਆਂ ਰਿਪੋਰਟ ਦੇ ਮੁਤਾਬਕ ਤੁਰਕੀ ਨੇ ਪਿਆਜ਼ ਐਕਸਪੋਰਟ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕੀ ਕੀਮਤਾਂ ਵਿੱਚ ਇੱਕ ਫਿਰ ਉਛਾਲ ਆ ਸਕਦਾ ਹੈ। ਇਸ ਵਿੱਚ ਦਿੱਲੀ ਵਿੱਚ ਕੇਂਦਰੀ ਭੰਡਾਰਾਂ ਤੇ ਵਿਦੇਸ਼ਾਂ ਤੋਂ ਆਯਾਤ ਕੀਤਾ ਪਿਆਜ਼ ਮਿਲਣਾ ਸੁਰੂ ਹੋ ਗਿਆ ਹੈ।

Media ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ

ਮੰਗਲਵਾਰ ਨੂੰ ਦਿੱਲੀ ਦੇ ਕੇਂਦਰੀ ਭੰਡਾਰਾਂ ਵਿੱਚ ਲੋਕਾਂ ਨੇ ਲਾਈਨਾਂ ‘ਚ ਲੱਗ ਪਿਆਜ਼ ਖਰੀਦਿਆ। ਉੱਥੇ ਹੀ ਬੁੱਧਵਾਰ ਮਦਰ ਡੇਅਰੀ ਦੇ ਸਪਰ ਸਟੋਰ ‘ਚ ਪਿਆਜ ਮਿਲਣਾ ਸ਼ੁਰੂ ਹੋ ਗਿਆ ਹੈ। ਫਿਲਹਾਲ ਦਿੱਲੀ ‘ਚ ਪਿਆਜ਼ 120-140 ਰੁਪਏ ਕਿਲੋ ਮਿਲ ਰਿਹਾ ਹੈ। ਦਿੱਲੀ ਚ ਕਰੀਬ 50 ਟਨ ਇਪੋਰਟਡ ਪਿਆਜ਼ ਪਹੁੰਚ ਚੁੱਕਿਆ ਹੈ। ਦੇਸ਼ ਵਿੱਚ ਕਰੀਬ 790 ਟਨ ਇਪੋਰਟਡ ਪਿਆਜ਼ ਇਪੋਰਟ ਹੋਇਆ ਹੈ।

Bhagwant Maan ਤੇ ਸ਼ਰਾਬ ਬਾਰੇ, ਆਹ ਕੀ ਬੋਲ ਗਏ Bikram Majithia, ਹੱਸ-ਹੱਸ ਦੂਹਰੇ ਹੋਏ ਪੱਤਰਕਾਰ

ਜਾਣਕਾਰੀ ਮੁਤਾਬਕ ਪਿਆਜ਼ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਨੇ ਤੁਰਕੀ ਅਤੇ ਮਿਸ਼ਰ ਤੋਂ ਪਿਆਜ਼ ਆਯਾਤ ਕਰਨ ਦਾ ਫੈਸਲਾ ਕੀਤਾ ਹੈ। ਇੱਕ ਰਿਪੋਰਟ ਦੇ ਅੰਕੜਿਆ ‘ਚ ਪਤਾ ਲੱਗਿਆ ਹੈ ਕਿ ਭਾਰਤ ਨੇ ਮੌਜੂਦਾ ਵਿੱਤ ਸਾਲ ਵਿੱਚ 7,070 ਟਨ ਪਿਆਜ਼ ਆਯਾਤ ਕੀਤਾ ਹੈ। ਇਸ ਵਿੱਚ 50 ਫੀਸਦੀ ਤੁਰਕੀ ਤੋਂ ਮੰਗਵਾਇਆ ਹੈ। ਉੱਥੇ ਹੀ ਮਹਾਂਰਾਸ਼ਟਰ ਦੇ ਨਾਸਿਕ ਜਿਲ੍ਹੇ ਦੇ ਹੋਲਸੇਲ ਡੀਲਰ ਸੁਰੇਸ਼ ਦੇਸ਼ਮੁੱਖ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਤੁਰਕੀ ‘ਚ ਪਿਆਜ਼ ਦੀ ਕਮੀ ਹੋਣ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਐਕਸਪੋਰਟ ਤੇ ਰੋਕ ਲਗਾ ਦਿੱਤੀ ਹੈ।

ਸ਼ਰਾਬ ਦੇ ਨਸ਼ੇ ‘ਚ ਉਲਝੇ Bhagwant Maan ? Bikram Majithia ਨੂੰ ਮਿਲੀ ਮਾਰਨ ਦੀ ਧਮਕੀ

ਦੇਸ਼ਮੁੱਖ ਅਤੇ ਹੋਰ ਵਪਾਰੀਆ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਪਿਆਜ਼ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਜਾਵੇਗੀ। ਹਾਲਾਂਕਿ ਕਈ ਲੋਕਾਂ ਨੇ ਪਿਆਜ਼ ਦੀਆਂ ਕੀਮਤਾਂ ਵੱਧਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਿਆਜ਼ ਦੀਆਂ ਹੋਰ ਪੇਖਾਂ ਰਸਤੇ ਵਿੱਚ ਹਨ। ਜਿਸ ਨਾਲ ਘਰੇਲੂ ਸਪਾਲਈ ਸੁਧਾਰਨ ਵਿੱਚ ਕਮੀ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button