Breaking NewsD5 specialIndiaNewsTop News

Cyclone Yaas ਦਾ ਭਿਆਨਕ ਰੂਪ : ਓਡੀਸ਼ਾ ਤੋਂ ਬਾਅਦ ਬੰਗਾਲ ‘ਚ ਵੀ ਕਹਿਰ

ਕੋਲਕਾਤਾ : ਚੱਕਰਵਾਤੀ ਤੂਫਾਨ ‘ਯਾਸ’ ਨੇ ਓਡੀਸ਼ਾ ਦੇ ਬਾਲੇਸ਼ਵਰ ਖੇਤਰ ‘ਚ ਤਬਾਹੀ ਮਚਾਉਣ ਤੋਂ ਬਾਅਦ ਪੱਛਮੀ ਬੰਗਾਲ ਦੇ ਕਈ ਤੱਟਵਰਤੀ ਜ਼ਿਲ੍ਹਿਆਂ ‘ਚ ਕਹਿਰ ਵਰਾਇਆ ਹੈ। ਇੱਥੇ ਤੇਜ਼ ਹਵਾਵਾਂ ਅਤੇ ਹਨ੍ਹੇਰੀ ਨਾਲ ਤੇਜ਼ ਮੀਂਹ ਕਾਰਨ ਕਾਫੀ ਨੁਕਸਾਨ ਪੁੱਜਾ ਹੈ। ਸੂਬੇ ਵਿਚ ਤੂਫ਼ਾਨ ਕਾਰਨ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਤੂਫ਼ਾਨ ਕਾਰਨ ਪ੍ਰਭਾਵਿਤ ਜ਼ਿਆਦਾਤਰ ਇਲਾਕਿਆਂ ਵਿਚ ਸੰਚਾਰ ਸਹੂਲਤ ਦੀ ਸਮੱਸਿਆ ਬਣੀ ਹੋਈ ਹੈ।

ਕਿਸਾਨਾਂ ਦੇ ਹੱਕ ‘ਚ ਅਕਾਲੀ ਦਲ ਨੇ ਚੁੱਕੇ ਕਾਲੇ ਝੰਡੇ ! ਕੇਂਦਰ ਸਰਕਾਰ ਖਿਲਾਫ ਕੱਢੀ ਜੰਮਕੇ ਭੜਾਸ ! ਕਰਤਾ ਵੱਡਾ ਐਲਾਨ !

ਮੁੱਖ ਮੰਤਰੀ ਮਮਤਾ ਬੈਨਰਜੀ ਸੂਬਾ ਸਕੱਤਰੇਤ ਤੋਂ ਹੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਬੈਨਰਜੀ ਨੇ ਕਿਹਾ ਕਿ ਕਈ ਬੰਨ੍ਹ ਪਹਿਲਾਂ ਹੀ ਨੁਕਸਾਨੇ ਗਏ ਹਨ। ਕਈ ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਹੈ। ਅਸੀਂ ਹੁਣ ਤੱਕ ਲੱਗਭਗ15 ਲੱਖ ਲੋਕਾਂ ਨੂੰ ਸੁਰੱਖਿਅਤ ਕੱਢ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਚੱਕਰਵਾਤ ਤੂਫ਼ਾਨ ਨੇ ਪੂਰਬੀ ਮਿਦਾਨਪੁਰ, ਉੱਤਰੀ ਅਤੇ ਦੱਖਣੀ 24 ਪਰਗਨਾ, ਮਿਦਨਾਪੁਰ, ਬਾਂਕੁਰਾ, ਪੱਛਮੀ ਬਰਦਵਾਨ, ਹਾਵੜਾ, ਕੋਲਕਾਤਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਹੁਗਲੀ ਅਤੇ ਨਾਦੀਆ ਵਿਚ 75 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆਇਆ। ਤੱਟੀ ਖੇਤਰ ਵਿਚ ਹਵਾ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button