Breaking NewsD5 specialInternationalNewsTop News

America ‘ਚ ਖਾਲੀ ਘਰ ‘ਤੇ ਡਿੱਗਿਆ ਛੋਟਾ Plane, ਦੋ ਮਹਿਲਾਵਾਂ ਦੀ ਮੌਤ

ਕੈਲੀਫੋਰਨੀਆ : ਉਤਰੀ ਕੈਲੀਫੋਰਨੀਆ ਦੀਆਂ ਪਹਾੜੀਆਂ ‘ਚ ਇੱਕ ਖਾਲੀ ਘਰ ‘ਤੇ ਇੱਕ ਛੋਟਾ ਜਹਾਜ਼ ਡਿੱਗਣ ਨਾਲ ਉਸ ‘ਚ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ। ਪੈਸੀਫਿਕ ਗਰੋਵ ਦੀ ਰਹਿਣ ਵਾਲੀ ਮੈਰੀ ਐਲਨ ਕਾਲਿਨ ਮੰਗਲਵਾਰ ਨੂੰ ਹਾਦਸੇ ਦੇ ਸਮੇਂ ਜਹਾਜ਼ ਉਡਾ ਰਹੀ ਸੀ ਅਤੇ ਉਨ੍ਹਾਂ ਦੇ ਨਾਲ ਰੈਂਚੋ ਕੋਡਰੇਵਾ ਦੀ ਏਲਿਸ ਡਾਇਨੇ ਏਮਿਗ ਵੀ ਸਵਾਰ ਸੀ। ਏਮਿਗ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਹੈ। ਫੈਡਰੇਸ਼ਨ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਨੇ ਦੱਸਿਆ ਕਿ ਦੋ ਇੰਜਣ ਵਾਲੇ ‘ਸੇਸਨਾ 421’ ਜਹਾਜ਼ ਨੇ ‘ਮਾਂਟੇਰੀ ਰੀਜ਼ਨਲ ਏਅਰਪੋਰਟ’ ਤੋਂ ਉਡ਼ਾਣ ਭਰੀ ਸੀ। ਕੁਝ ਹੀ ਦੇਰ ਬਾਅਦ ਉਹ ਸ਼ਹਿਰ ਤੋਂ ਕਰੀਬ 8 ਕਿਲੋਮੀਟਰ ਦੂਰ ਰਿਹਾਇਸ਼ੀ ਇਲਾਕੇ ‘ਚ ਇੱਕ ਘਰ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਘਰ ‘ਚ ਅੱਗ ਲੱਗ ਗਈ ਜੋ ਆਸ ਪਾਸ ਦੀਆਂ ਝਾੜੀਆਂ ਤੱਕ ਫੈਲ ਗਈ , ਪਰ ਉਸ ‘ਤੇ ਕਾਬੂ ਪਾ ਲਿਆ ਗਿਆ।

🔴LIVE| ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਸੁਪਰੀਮ ਕੋਰਟ ਦਾ ਕੇਂਦਰ ਨੂੰ ਝਟਕਾ,ਮੰਗਿਆ ਜਵਾਬ,ਨਵਜੋਤ ਸਿੱਧੂ ਛੱਡੂ ਕਾਂਗਰਸ?

ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਕਾਲਿਨ ਦਾ ਸੀ ਅਤੇ ਉਹ ਪੇਸ਼ੇਵਰ ਜਹਾਜ਼ ਟ੍ਰੇਨਰ ਸੀ। ਉਹ ਏਮਿਗ ਨੂੰ ਮਾਂਟੇਰੀ ਤੋਂ ਮਾਥਰ ਲੈ ਕੇ ਜਾਣ ਵਾਲੀ ਸੀ। ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਕੋਈ ਨਹੀਂ ਬਚਿਆ। ਅਧਿਕਾਰੀਆਂ ਨੇ ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਜਹਾਜ਼ ਦਾ ਪਾਇਲਟ ਕੌਣ ਸੀ ਪਰ ਕਾਲਿਨ ਦੇ ਬੇਟੇ ਡੇਵਿਡ ਨੇ ‘ਮਾਂਟੇਰੀ ਹੇਰਾਲਡ’ ਨੂੰ ਦੱਸਿਆ ਕਿ ਜਹਾਜ਼ ਉਨ੍ਹਾਂ ਦੀ ਮਾਂ ਹੀ ਉਡਾ ਰਹੀ ਸੀ। ਮਾਂਟੇਰੀ ਕਾਊਂਟੀ ਦੇ ਸ਼ੈਰਿਫ ਵਿਭਾਗ ਦੇ ਬੁਲਾਰੇ ਜਾਨ ਥਾਰਨਬਰਗ ਨੇ ਦੱਸਿਆ ਕਿ ਅਜੇ ਲਾਸ਼ ਨਹੀਂ ਮਿਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button