Top News

CRPF ਕਮਾਂਡੈਂਟ ਨੂੰ ਮਿਲੀ ਜ਼ਮਾਨਤ, ਮਹਿਲਾ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ CRPF ਦੇ ਇਕ ਕਮਾਂਡੈਂਟ ਨੂੰ ਫ਼ੋਰਸ ਦੀ ਇਕ ਮਹਿਲਾ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇਕ ਸ਼ਿਕਾਇਤ ਦਰਜ ਕੀਤੀ ਗਈ, ਜਿਸ ‘ਚ ਬਟਾਲੀਅਨ ਬਲਿਆਨ ‘ਚCRPF ਦੀ ਇਕ ਇਕਾਈ ਦੇ ਇਕ ਸਹਾਇਕ ਕਮਾਂਡੈਂਟ ਨੇ ਦੋਸ਼ ਲਗਾਇਆ ਕਿ ਕਮਾਂਡੈਂਟ ਸੁਰਿੰਦਰ ਸਿੰਘ ਰਾਣਾ ਉਸ ਦਾ ਜਿਨਸੀ ਅਤੇ ਮਾਨਸਿਕ ਰੂਪ ਨਾਲ ਸ਼ੋਸ਼ਣ ਕਰ ਰਿਹਾ ਹੈ।ਸ਼ਿਕਾਇਤ ਦੇ ਆਧਾਰ ‘ਤੇ ਕਮਾਂਡੈਂਟ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354-ਏ, 354-ਡੀ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਊਧਮਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਸੀ.ਆਰ.ਪੀ.ਐੱਫ. ਕਮਾਂਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ‘ਚ ਅਦਾਲਤ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button