Breaking NewsD5 specialNewsPunjabUncategorized

CoronaVirus Update | ਵੱਡੀ ਖ਼ਬਰ | ਝੁੱਗੀਆਂ ‘ਚੋਂ ਮਿਲਿਆ ਕਰੋਨਾ ਮਰੀਜ਼, ਨਵਾਂ ਕੇਸ ਆਉਣ ਨਾਲ ਇਲਾਕਾ ਸੀਲ

ਸ੍ਰੀ ਆਨੰਦਪੁਰ ਸਾਹਿਬ : ਪਿਛਲੇ ਹਫ਼ਤੇ ਕੋਰੋਨਾ ਵਾਇਰਸ ਨਾਲ ਜਿਲ੍ਹਾ ਰੂਪਨਗਰ ਮੁਕਤ ਹੋ ਗਿਆ ਸੀ ਪਰ ਪਿਛਲੇ ਦਿਨੀਂ ਨੂਰਪੁਰ ਬੇਦੀ ਦੇ ਨਾਲ ਲੱਗਦੇ ਪਿੰਡ ਝੱਜ ਅਤੇ ਦੂਜਾ ਨੰਗਲ ਤੋਂ ਮਾਮਲਾ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਦੀ ਚਿੰਤਾ ਫਿਰ ਤੋਂ ਵਧੀ ਹੈ। ਦੱਸ ਦਈਏ ਕਿ ਨੰਗਲ ਤੋਂ ਜੋ ਕਰੋਨਾ ਵਾਇਰਸ ਪੌਜ਼ੀਟਿਵ ਮਰੀਜ ਸਾਹਮਣੇ ਆਇਆ ਹੈ ਉਹ 27 ਤਾਰੀਕ ਨੂੰ ਦਿੱਲੀ ਤੋਂ ਤਿੰਨ ਲੋਕਾਂ ਨਾਲ ਪਰਤਿਆ ਸੀ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਤਿੰਨਾਂ ਦੀ ਸੈਂਪਲਿੰਗ ਕੀਤੀ ਗਈ ਜਿਸ ਤੋਂ ਬਾਅਦ ਰਿਪੋਰਟ ਆਉਣ ਨਾਲ ਇੱਕ ਵਿਅਕਤੀ ਕਰੋਨਾ ਵਾਇਰਸ ਪੌਜ਼ੀਟਿਵ ਸਾਹਮਣੇ ਆਇਆ ਫਿਰ ਉਸਨੂੰ ਸਿਹਤ ਵਿਭਾਗ ਦੀ ਮੈਡੀਕਲ ਟੀਮ ਨੇ ਇਸ ਵਿਅਕਤੀ ਨੂੰ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ‘ਚ ਭੇਜ ਦਿੱਤਾ ਹੈ।

Lockdown 5 | ਮੁੱਖ ਮੰਤਰੀ CAPTAIN LIVE ਜਾਣੋ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ ? D5 Channel Punjabi

ਇਸਦੇ ਸੰਪਰਕ ‘ਚ ਆਏ ਪਰਿਵਾਰ ਦੇ ਮੈਬਰਾਂ ਨੂੰ ਕੁਆਰਨਟਾਇਨ ਕੀਤਾ ਗਿਆ ਹੈ ਅਤੇ ਰਾਜਨਗਰ ਦੀ ਇਸ ਬਸਤੀ ਨੂੰ ਸਿਹਤ ਵਿਭਾਗ ਟੀਮ ਵੱਲੋਂ ਸਾਰੇ ਪਰਿਵਾਰਾਂ ਦੇ ਮੈਬਰਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਜਿਸਦੇ ਨਾਲ ਕਰੋਨਾ ਵਾਇਰਸ ਸੰਕਰਮਣ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਝੋਪੜ ਪੱਟੀ ਬਸਤੀ ਨੂੰ ਸੀਲ ਕਰ ਦਿੱਤਾ ਗਿਆ ਹੈ ਕਿਸੇ ਵੀ ਵਿਅਕਤੀ ਨੂੰ ਬਾਹਰ ਆਉਣ ਜਾਣ ਦੀ ਆਗਿਆ ਨਹੀਂ ਹੈ ਅਤੇ ਇਸ ਝੋਪੜਪੱਟੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਸਿਹਤ ਵਿਭਾਗ ਦੀ ਮੈਡੀਕਲ ਟੀਮ ਜਾਂਚ ਕਰ ਰਹੀ ਹੈ ਜਿਸਦੇ ਨਾਲ ਕੋਰੋਨਾ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button