Breaking NewsD5 specialNewsPoliticsPunjabTop News

ਨਵਜੋਤ ਸਿੱਧੂ ਚਾਹੁੰਦੇ ਹਨ ਪੰਜਾਬ ਦਾ ਭਲਾ, ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ : ਨਵਜੋਤ ਕੌਰ ਸਿੱਧੂ

ਚੰਡੀਗੜ੍ਹ : ਨਵਜੋਤ ਸਿੱਧੂ ਦੀ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਣ ਵਾਲੀ ਹੈ। ਉਸ ‘ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿੱਚ ਹੋਣ ਵਾਲੀ ਮੀਟਿੰਗ ‘ਚ ਕੀ ਹੋਣ ਵਾਲਾ, ਉਸ ਬਾਰੇ ਕੁੱਝ ਵੀ ਨਹੀਂ ਪਤਾ। ਇਸ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਦੇ ਰਾਜਨੀਤਕ ਭਵਿੱਖ ਦੇ ਬਾਰੇ ਵਿੱਚ ਗੱਲ ਕਰਨ ਤੋਂ ਵੀ ਮਨਾ ਕਰ ਦਿੱਤਾ।

ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ !ਵਿਆਹ ਤੋਂ ਵੱਧ ਮਨਾਈ ਗਈ ਖੁਸ਼ੀ !ਬਾਰਡਰ ‘ਤੇ ਪਏ ਭੰਗੜੇ !

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪੰਜਾਬ ਦਾ ਭਲਾ ਚਾਹੁੰਦੇ ਹਨ , ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ ਉਹ ਸਿਰਫ ਪੰਜਾਬ ਦਾ ਭਲਾ ਚਾਹੁੰਦੇ ਹਨ। ਜੇਕਰ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਹੁੰਦਾ ਤਾਂ ਉਹ ਆਪਣੀ ਸਾਲਾਨਾ 40 ਕਰੋੜ ਦੀ ਨੌਕਰੀ ਛੱਡ ਕੇ ਘਰ ਨਾ ਬੈਠ ਜਾਂਦੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਲਈ ਅਹੁਦੇ ਕੋਈ ਮਾਇਨੇ ਨਹੀਂ ਰੱਖਦੇ ਪਰ ਉਹ ਬਿਨਾਂ ਅਹੁਦੇ ਦੇ ਵੀ ਪੰਜਾਬ ਦੇ ਲੋਕਾਂ ਦਾ ਭਲਾ ਕਰਦੇ ਆਏ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ।

ਬੰਗਾਲ ਤੋਂ ਵਾਪਸ ਆਉਂਦੇ ਹੀ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ !ਮੋਦੀ ਨੂੰ ਵੱਡਾ ਝਟਕਾ !ਖਿੜੇ ਕਿਸਾਨਾਂ ਦੇ ਚਿਹਰੇ!

ਜ਼ਿਕਰਯੋਗ ਹੈ ਕਿ ਪਿਛਲੇ ਦਿਨ ਪੰਜਾਬ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਡਿਨਰ ‘ਤੇ ਬੁਲਾਇਆ ਹੈ, ਜਿਸ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿੱਚ ਰਾਜਨੀਤਿਕ ਜੋਸ਼ ਤੇਜ਼ ਹੋ ਗਿਆ ਹੈ ਅਤੇ ਚਰਚਾ ਫਿਰ ਤੋਂ ਉੱਭਰ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ । ਦੱਸ ਦਈਏ ਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨਸਭਾ ਚੋਣ ਹੋਣ ਵਾਲੀਆਂ ਹਨ ਅਤੇ ਉਸ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਜਾਂ ਨਹੀਂ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button